7.9 C
United Kingdom
Saturday, March 7, 2026

More

    ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਦੇ ਮੁਸ਼ਾਇਰੇ ’ਚ ਭਾਗ ਲੈਣਗੇ ਸੁਰਿੰਦਰਪ੍ਰੀਤ ਘਣੀਆਂ

    ਅਸ਼ੋਕ ਵਰਮਾ
    ਬਠਿੰਡਾ , 27 ਜੁਲਾਈ। ਚੜਦੇ ਪੰਜਾਬ ਦੇ ਬਹੁਤ ਹੀ ਨਫ਼ੀਸ ਇਨਸਾਨ ਹਰਵਿੰਦਰ ਐਚ. ਐੈੱਸ. ਅਤੇ ਲਹਿੰਦੇ ਪੰਜਾਬ ਦੇ ਸ਼ਾਇਰ ਆਜ਼ਮ ਮਲਿਕ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਫੇਸਬੁੱਕ ਉੱਪਰ  ਸੰਚਾਲਿਤ  ਚੈਨਲ ‘ਕੀਮਤੀ ਗੱਲਾਂ ’ ਦੇ ਪ੍ਰੋਗਰਾਮ ‘ਸੁਖਨ ਸਾਂਝ’ ਵਿੱਚ ਪੰਜਾਬੀ  ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਵੀ ਸ਼ਿਰਕਤ ਕਰਨਗੇ । ਜਾਣਕਾਰੀ ਦਿੰਦਿਆਂ  ਅਨੁਸਾਰ ਸੁਰਿੰਦਰਪ੍ਰੀਤ ਘਣੀਆਂ ਦੇ ਨਾਲ ਚੜਦੇ ਪੰਜਾਬ ਤੋਂ ਰਮਨ ਸੰਧੂ, ਸੁਨੀਲ ਚੰਦਿਆਣਵੀ ਅਤੇ ਲਹਿੰਦੇ ਪੰਜਾਬ ਤੋਂ ਤੋਂ ਆਦਿਲ ਮਿਨਹਾਸ ਲਾਹੌਰੀ, ਡਾ. ਲਿਬਾਲ ਨਬੀਲ ਸ਼ਾਦ, ਮਲਕ ਇਰਸ਼ਾਦ ਤੇ ਨਦੀਮ ਅਫਜ਼ਲ ਵੀ ਹਿੱਸਾ ਲੈਣਗੇ। ਹਰਵਿੰਦਰ ਅਨੁਸਾਰ ਇਹ ਪ੍ਰੋਗਰਾਮ ਕੱਲ 27  ਜੁਲਾਈ ਨੂੰ ਪਾਕਿਸਤਾਨ ਵਿੱਚ 11:30 ਅਤੇ ਭਾਰਤ ਵਿੱਚ  ਠੀਕ ਦੁਪਹਿਰ  12 ਵਜੇ ਫੇਸਬੁੱਕ ਤੇ ਕੀਮਤੀ ਗੱਲਾਂ ਚੈਨਲ  ਤੇ ਪੇਸ਼ ਕੀਤਾ ਜਾਵੇਗਾ।ਉਨਾਂ ਪੰਜਾਬੀ ਸ਼ਾਇਰੀ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੁਨੀਆਂ ਵਿੱਚ ਵੱਖ ਵੱਖ ਥਾਵਾਂ ਤੇ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਾਇਰੇ ਦਾ ਹਿੱਸਾ ਬਣਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!