ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)

ਕੋਵਿੰਡ-19 ਦੇ ਚਲਦਿਆਂ ਸੁਰੱਖਿਆ ਦੇ ਨਿਯਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਗਤਾਰ ਸਿੰਘ ਬਰਾੜ ਤੇ ਪਿੰਦਾ ਕੋਟਲਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਦਾ ਕੀਤਾ ਗਿਆ। ਜਿਸ ਵਿੱਚ ਕੁਝ ਸੀਮਤ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਪੁਸਤਕ ਰਿਲੀਜ਼ ਕੀਤੀ ਗਈ। ਆਪਣੀ ਜ਼ਿੰਦਗੀ ਦੇ ਮਾਰਗ ‘ਤੇ ਕੁਰਾਹੇ ਚਲਦਿਆਂ, ਚੰਗੇ ਪਾਸੇ ਵੱਲ ਨੂੰ ਮੁੜਦਾ ਹੈ ਤਾਂ ਦੂਸਰਿਆਂ ਲਈ ਉਦਾਹਰਣ ਬਣਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਆਪ ਚੰਗੀ ਲੀਹ ਪਾਉਂਦਾ ਤਾਂ ਸਮਝੋ ਉਹ ਸਮਾਜ ਲਈ ਮਾਰਗ ਦਰਸ਼ਕ ਬਣਦਾ। ਅਜਿਹੇ ਹੀ ਇਕ ਇਨਸਾਨ ਬਠਿੰਡੇ ਵਾਲੇ ਕਾਂ ਤੋਂ ਰਾਜਿੰਦਰਪਾਲ ਸਿੰਘ ਖਾਲਸਾ ਬਣੇ ਨੌਜਵਾਨ ਦੇ ਜੀਵਨ ‘ਤੇ ਅਧਾਰਿਤ ਪੁਸਤਕ ਲੇਖਕ ਧਰਮਵੀਰ ਸਿੰਘ ਚੱਠਾ ਵੱਲੋਂ ਲਿਖੀ “ਕਾਗਹੁ ਹੰਸੁ ਕਰੇਇ” ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਰਿਲੀਜ਼ ਕੀਤੀ ਗਈ। ਇਸ ਰਿਲੀਜ਼ ਸਮਾਰੋਹ ਦੇ ਉਚੇਚੇ ਪ੍ਰਬੰਧਾ ਲਈ ਬਾਈ ਜਗਤਾਰ ਸਿੰਘ ਬਰਾੜ, ਪਿੰਦਾ ਕੋਟਲਾ ਵਧਾਈ ਦੇ ਪਾਤਰ ਹਨ। ਇਸ ਮੌਕੇ ਪਤਵੰਤੇ ਸੱਜਣ ਜਿੰਨਾ ਵਿੱਚ ਨਾਜ਼ਰ ਸਿੰਘ ਸਹੋਤਾ, ਹਾਕਮ ਸਿੰਘ ਢਿਲੋ, ਅਮਰਜੀਤ ਦੌਧਰ, ਅਵਤਾਰ ਗਰੇਵਾਲ, ਜੈਲਾ ਧੂੜਕੋਟ, ਗੁਰਇਕਬਾਲ ਸਿੰਘ, ਭਰਪੂਰ ਸਿੰਘ ਬਰਾੜ ਆਦਿ ਮੰਜੂਦ ਰਹੇ। ਇਸ ਮੌਕੇ ਵਾਈਸਾਲੀਆ ਗੁਰੂ-ਘਰ ਦੇ ਸੇਵਾਦਾਰ ਬੂਟਾ ਸਿੰਘ ਜੀ ਅਤੇ ਪੱਤਰਕਾਰ ਨੀਟਾ ਮਾਛੀਕੇ ਵੱਲੋਂ ਲੇਖਕ ਧਰਮਵੀਰ ਸਿੰਘ ਚੱਠਾ ਅਤੇ ਪੂਰੀ ਟੀਮ ਨੂੰ ਇਸ ਚੰਗੇ ਕਾਰਜ ਲਈ ਵਧਾਈ ਦਿੱਤੀ।