1.5 C
United Kingdom
Saturday, March 7, 2026

More

    ਲਾਕਡਾਊਨ ਦੇ ਚਲਦਿਆਂ “ਗੰਦ ਪਾਉਣ” ਦੇ ਕੇਸਾਂ ‘ਚ 300 ਫੀਸਦੀ ਵਾਧਾ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕਦੇ ਕਦੇ ਇਉਂ ਪ੍ਰਤੀਤ ਹੁੰਦੈ ਜਿਵੇਂ ਮਨੁੱਖ ਧਰਤੀ ‘ਤੇ ਜਿਅੁਂਦਾ ਜਾਗਦਾ ਕਲੰਕ ਹੋਵੇ। ਕੁਦਰਤੀ ਸ੍ਰੋਤਾਂ ਨੂੰ ਆਪਣੇ ਵੱਲੋਂ ਗੰਦ ਪਾ ਕੇ ਖਰਾਬ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦਾ। ਵਾਇਰਸ ਦੇ ਡਰ ਕਾਰਨ ਬੇਸ਼ੱਕ ਲੋਕ ਘਰਾਂ ਵਿੱਚ ਕੈਦ ਹਨ ਪਰ ਹੁਣ ਘਰੇਲੂ ਸਫ਼ਾਈ ਦੇ ਨਾਂ ‘ਤੇ ਘਰਾਂ ਦਾ ਕੂੜਾ ਕਰਕਟ ਵਾਧੂ ਸਮਾਨ ਸੁੰਨਸਾਨ ਥਾਂਵਾਂ ‘ਤੇ ਢੇਰੀ ਕਰਨ ਦਾ ਅਮਲ ਫੜ੍ਹ ਲਿਆ ਹੈ। ਬੇਸ਼ੱਕ ਲਾਕਡਾਊਨ ਕਰਕੇ ਜਿਆਦਾਤਰ ਰੀਸਾਈਕਲਿੰਗ ਸੈਂਟਰ ਬੰਦ ਹਨ ਪਰ ਲੋਕਾਂ ਵੱਲੋਂ ਸਬਰ ਤੋਂ ਕੰਮ ਨਾ ਲੈਂਦਿਆਂ ਆਪਣਾ ਵਿਹਲਾ ਸਮਾਂ ਵੀ ਗੰਦ ਪਾਉਣ ਲੇਖੇ ਲਾਇਆ ਜਾ ਰਿਹਾ ਹੈ। ਲੈਂਕਾਸ਼ਾਇਰ ਕਾਊਂਟੀ ਦੇ ਬਰਨਲੀ ਕਸਬੇ ਦੀਆਂ ਤਸਵੀਰਾਂ ਕੁਦਰਤੀ ਸੁਹੱਪਣ ਨੂੰ ਲੱਗੇ ਗ੍ਰਹਿਣ ਵਰਗੀਆਂ ਪ੍ਰਤੀਤ ਹੁੰਦੀਆਂ ਹਨ। ਦੂਰ ਦੂਰ ਤੱਕ ਸੁੰਦਰਤਾ ਦੇ ਦੀਦਾਰੇ ਕਰਵਾਉਣ ਵਾਲੀਆਂ ਥਾਂਵਾਂ ਘਰੇਲੂ ਕੂੜੇ ਕਰਕਟ ਵਾਲੇ ਲਿਫਾਫਿਆਂ ਦੀ ਮਾਰ ਹੇਠ ਆਈਆਂ ਦਿਸ ਰਹੀਆਂ ਹਨ। ਬੇਸ਼ੱਕ ਅਜਿਹਾ ਗੰਦ ਪਾਉਣ ਵਾਲਿਆਂ ਲਈ 400 ਪੌਂਡ ਜ਼ੁਰਮਾਨਾ ਫੀਸ ਨਿਰਧਾਰਤ ਹੈ ਪਰ ਫੀਸ ਵਿੱਚ ਵਾਧਾ ਵੀ ਕੀਤਾ ਸਕਦਾ ਹੈ। ਸਿਤਮ ਦੀ ਗੱਲ ਹੈ ਕਿ 600 ਕੇਸਾਂ ਪਿੱਛੇ ਸਿਰਫ 1 ਜਣੇ ਨੂੰ ਹੀ ਜ਼ੁਰਮਾਨਾ ਹੋਇਆ ਹੈ। ਇੰਗਲੈਂਡ ਵਿੱਚ 2019-2019 ਦਰਮਿਆਨ ਜਨਤਕ ਥਾਂਵਾਂ ‘ਤੇ ਗੰਦ ਪਾਉਣ ਦੀਆਂ 1 ਮਿਲੀਅਨ ਘਟਨਾਵਾਂ ਦਰਜ਼ ਹੋਈਆਂ ਸਨ। ਹੈਰਾਨੀ ਹੋਵੇਗੀ, ਜਦੋਂ ਇਹ ਜਾਣੋਗੇ ਕਿ ਇਸ ਗੰਦ ਦੀ ਸਾਫ਼-ਸਫ਼ਾਈ ‘ਤੇ 100 ਤੋਂ 150 ਮਿਲੀਅਨ ਪੌਂਡ ਖਰਚਾ ਹੋਇਆ ਸੀ। ਲਾਕਡਾਊਨ ਕਰਕੇ ਦੇਸ਼ ਭਰ ਵਿੱਚ ਘਰੇਲੂ ਗੰਦ ਦੇ ਜਨਤਕ ਥਾਵਾਂ ‘ਤੇ ਖਿਲਾਰੇ ਦੇ ਕੇਸਾਂ ਵਿੱਚ 300 ਫੀਸਦੀ ਵਾਧਾ ਹੋਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!