19.2 C
United Kingdom
Sunday, September 6, 2026

More

    ਮੰਗਾਂ ਨਾ ਮੰਨੀਆਂ ਤਾਂ ਮੋਤੀ ਮਹਿਲ ਘੇਰਾਂਗੇ- ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ

    ਅਸ਼ੋਕ ਵਰਮਾ
    ਬਠਿੰਡਾ,25ਜੁਲਾਈ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਿਲਾ ਬਠਿੰਡਾ ਵਿੱਚ ਪੰਜ ਮੁਲਾਜਮਾਂ ਨੇ ਕਰੋਨਾ ਵਾਇਰਸ ਦੇ ਨਿਯਮਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਮੰਗਾਂ ਦੇ ਹੱਕ ’ਚ  ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਅੱਜ ਜਿਲਾ ਜਰਨਲ ਸਕੱਤਰ ਜਸਵਿੰਦਰ ਸ਼ਰਮਾ,ਅਮਨਦੀਪ ਸਿੰਘ ,ਸ਼ਰਨਜੀਤ ਕੌਰ ਵੀਰਪਾਲ ਕੌਰ ਅਤੇ ਰੁਪਿੰਦਰ ਰਾਣੀ ਭੁੱਖ ਹੜਤਾਲ ਤੇ ਬੈਠੇ। ਸੰਘਰਸ਼ ਕਮੇਟੀ ਦੇ ਕਾਰਕੁੰਨ ਜਸਵਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ 7 ਅਗਸਤ ਨੂੰ  ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ ਕਿਉਂਕ ਹੁਣ ਆਰ ਪਾਰ ਦੀ ਲੜਾਈ ਲੜਨ ਤੋਂ ਬਗੈਰ ਮੁਲਾਜਮਾਂ ਕੁਲ ਚਾਰਾ ਵੀ ਨਹੀਂ ਬਚਿਆ ਹੈ।
                    ਉਨਾਂ ਆਖਿਆ ਕਿ ਕਰੋਨਾ ਵਾਇਰਸ ਦੇ ਸੰਕਟ ’ਚ ਹਿੱਕ ਡਾਹ ਕੇ ਲੜਨ ਵਾਲਿਆਂ: ਦਾ ਮੁੱਲ ਪਾਉਣ ਦੀ ਥਾਂ ਸਰਕਾਰ ਨਵੀਆਂ ਭਭਰਤੀਆਂ ਕਰਕੇ ਉਨਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਪਹਿਲਾਂ ਤੋਂ ਸੇਵਾਵਾਂ ਨਿਭਾ ਰਹੇ ਸਿਹਤ ਕਾਮਿਆਂ ਨੂੰ ਪਹਿਲਾਂ ਰੈਗੂਲਰ ਕਰੇ ਅਤੇ ਬਾਅਦ ਵਿੱਚ ਨਵੀਂ ਭਰਤੀ ਕੀਤੀ ਜਾਏ। ਭੁੱਖ ਹੜਤਾਲ ’ਚ ਸ਼ਾਮਲ ਤਿੰਨਾਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੇ ਆਖਿਆ ਕਿ  ਮੰਗ-ਪੱਤਰ ਭੇਜਣ ਦੇ ਬਾਵਜੂਦ ਉਨਾਂ  ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਅਣਗੋਲਿਆਂ ਕੀਤਾ ਹੈ ।  ਉਨਾਂ ਆਖਿਆ ਕਿ ਉਹ  ਸਰਕਾਰ ਦੀਆਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਸਿਹਤ ਕਾਮਿਆਂ ਵਿਰੋਧੀ ਨੀਤੀਆਂ ਲਾਗੂ ਨਹੀਂ ਕਰਨ ਦਿੱਤੀਆਂ ਜਾਣਗੀਆਂ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!