14.2 C
United Kingdom
Monday, September 7, 2026

More

    ਸਤਰੰਗੀ ਪੀਂਘ

    ਜਦ ਸਤਰੰਗੀ ਪੀਂਘ ਦੇਖਦਾ ਹਾਂ ਅਸਮਾਨ ‘ਤੇ।
    ਹੳੁਕੇ ਨਾਲ ਨਾਮ ਤੇਰਾ ਅਾ ਜਾਂਦਾ ਜੁਬਾਨ ‘ਤੇ।

    ਫਿਰ ਦਿਲ ਖੁਸ਼ੀ ਚ ਝੂਮ ੳੁੱਠੇ ਝੱਲਿਅਾਂ ਵਾਂਗੂੰ,
    ਤੈਨੂੰ ਕਿੰਝ ਦੱਸਾਂ ਕੀ ਕੀ ਬੀਤੇ ਮੇਰੀ ਜਾਨ ‘ਤੇ।

    ਤੇਰੇ ਨਾਲ ਸਤਰੰਗੀ ਪੀਂਘ ਮਹਿਕਾਂ ਵੰਡਦੀ,
    ਹੁਣ ਲੱਗੇ ਬੈਠਾ ਹੋਵਾਂ ਕਿਰਾੲੇ ਦੇ ਮਕਾਨ ‘ਤੇ।

    ਸਤਰੰਗੀ ਪੀਂਘ ਦੇਖ ਕਿੰਨਾ ਮੋਹ ਜਿਤਾੳੁਂਦੇ ਸੀ,
    ਗੁਲਾਬ ਫਿੱਕਾ ਲੱਗਦਾ ਸੀ ਤੇਰੀ ਮੁਸਕਾਨ ‘ਤੇ।

    ਰੰਗ ਤੋਂ ਬੇਰੰਗ ਹੋੲੀ ਜ਼ਿੰਦਗੀ ਬਿਤਾ ਰਿਹਾ ਹਾਂ,
    ਨਾ ਸਮਝੀਂ ਬਹੁਤ ਖੁਸ਼ ਹਾਂ ੲਿਸ ਜਹਾਨ ‘ਤੇ।

    ਸਤਰੰਗੀ ਪੀਂਘ ਵਾਂਗ ਵਿਹੜੇ ਵੀ ਅਾੳੁਣਗੇ,
    ੳੁਮੀਦ ਲਾੲੀ ਬੈਠਾ ਦਿਲ ਦੇ ਮਹਿਮਾਨ ‘ਤੇ।

    ਜਿੰਨਾ ਚਿਰ ਮਿਟ ਨਾ ਜਾਵੇ ਸੱਤੀ ਦੇਖਦਾ ਰਹੇ,
    ੳੁਟਾਲਾਂ ਚ ਨਿਗਾ ਟਿਕਾ ਲੈਂਦਾ ਅਸਮਾਨ ‘ਤੇ।

    ਸੱਤੀ ੳੁਟਾਲਾਂ ਵਾਲਾ

    ਨੇੜੇ ਜਾਡਲਾ

    ਸ਼ਹੀਦ ਭਗਤ ਸਿੰਘ ਨਗਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!