3.1 C
United Kingdom
Sunday, March 8, 2026

More

    ਫਿਲਮ ਸਮੀਖਿਆ: ਟੈਲੀ ਫਿਲਮ “ਖਾਮੋਸ਼ ਪੰਜੇਬ”

    ਫ਼ਿਲਮ ਦਾ ਇੱਕ ਦ੍ਰਿਸ਼

    ਅਵਤਾਰ ਲਾਖਾ, ‘ਟੋਟਲ ਇੰਟਰਟੇਨਮੈਂਟ’ ਅਤੇ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਨਵੀਂ ਰਿਲੀਜ਼ ਟੈਲੀ ਫਿਲਮ “ਖਾਮੋਸ਼ ਪੰਜੇਬ” ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਸੱਭਿਆਚਾਰ, ਮੀਡੀਏ ਅਤੇ ਫਿਲਮੀ ਦੁਨੀਆਂ ਨਾਲ ਕਾਫੀ ਸੰਬੰਧ ਰੱਖਦਾ ਹਾਂ। ਇਸ ਦੇ ਨਾਲ-ਨਾਲ ਸਮਾਜਿਕ ਬੁਰਾਈਆਂ, ਰਾਜਨੀਤਿਕ ਗਿਰਾਵਟ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੀ ਅਗਰ ਅਲੋਚਨਾ ਕਰਨੀ ਪਵੇ ਤਾਂ ਮੈਂ ਸਿਰ ਮੱਥੇ ਪ੍ਰਵਾਨ ਕੀਤੀ। ਸਾਇਦ ਇਸੇ ਕਰਕੇ ਬਹੁਤੇ ਲੋਕ ਮੇਰੇ ‘ਤੇ ਖੁਸ਼ ਨਾ ਹੋਣ। ਪਰ ਸੱਚ ਕਹਿਣ ਅਤੇ ਸੁਣਨ ਦਾ ਜਿਗਰਾ ਹੋਣਾ ਚਾਹੀਦਾ ਹੈ। ਜਿਸ ਨਾਲ ਥੋੜੀ ਤਕਲੀਫ ਤੋਂ ਬਾਅਦ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਹੁਣੇ- ਹੁਣੇ ਰਿਲੀਜ਼ ਹੋਈ ਪੰਜਾਬੀ ਟੈਲੀ ਫਿਲਮ ‘ਖਾਮੋਸ਼ ਪੰਜੇਬ’ ਵੀ ਇਹੋ ਜਿਹੇ ਖਮੋਸ਼ ਸੱਚ ਦਾ ਕੌੜਾ ਬਿਰਤਾਂਤ ਹੈ। ਜਿਸ ਵਿੱਚ ਸਾਡੇ ਸਮਾਜ ਦੇ ਲੁਕਵੇ ਅਣ-ਪ੍ਰਮਾਣਤ ਰਿਸ਼ਤਿਆਂ ਦੀ ਪੀੜ ਵੀ ਹੈ। ਕੁਲ ਮਿਲਾ ਕੇ ਇਕ ਘਟਨਾ ਨੂੰ ਦੂਜੀ ਨਾਲ ਇਸ ਤਰਾਂ ਜੋੜਿਆ ਗਿਆ ਹੈ ਕਿ ਇਕ ਤਾਂਘ ਰਹਿੰਦੀ ਹੈ ਕਿ ਅੱਗੋਂ ਕੀ ਹੋਵੇਗਾ। ਅਦਾਕਾਰੀ ਦਾ ਕਮਾਲ ਅਤੇ ਸੋਹਣਾ ਪਰ ਥੋੜਾ ਸੰਗੀਤ ਹੈ। ਇਹ ਫਿਲਮ ਆਮ ਸਧਾਰਨ ਲੋਕਾ ਦੀ ਗੱਲ ਕਰਦੀ ਹੈ ਜੋ ਬਿਨ੍ਹਾਂ ਸੋਚੇ-ਸਮਝੇ ਕਈ ਅਜਿਹੀਆਂ ਗਲਤੀਆਂ ਕਰ ਲੈਦੇ ਹਨ ਕਿ ਸੁਧਾਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਹੀ ਗਲਤੀਆਂ ਨੂੰ ਫਿਲਮ ਦੀ ਅਦਾਕਾਰਾ ਆਪਣੀ ਆਖਰੀ ਗਲਤੀ ਕਰਕੇ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ।

    ਫ਼ਿਲਮ ਦੇਖਣ ਸਮੇਂ ਲੇਖਕ

    ਸਮੁੱਚੇ ਤੌਰ ‘ਤੇ ਡਾਇਰੈਕਸ਼ਨ ਅਤੇ ਅਦਾਕਾਰੀ ਪੱਖੋਂ ਵਧੀਆਂ ਕੰਮ ਕੀਤਾ ਗਿਆ ਹੈ। ਗਾਇਕੀ ਬਹੁਤ ਜਿਆਦਾ ਨਹੀਂ, ਪਰ ਕੁਝ ਗੀਤ ਦੇ ਬੋਲ ਕਹਾਣੀ ਨੂੰ ਅਗਾਹ ਹੁਲਾਰਾ ਦਿੰਦੇ ਹਨ। ਕੁਲ ਮਿਲਾ ਕੇ ਡਾਇਲਾਗ ਵੀ ਦਰਸਕਾਂ ਆਪਣੇ ਨਾਲ ਤੋਰਦੇ ਨਜ਼ਰ ਆਉਦੇ ਹਨ। ਇਸ ਫਿਲਮ ਦੀ ਪ੍ਰਮੋਸ਼ਨ ਨਾਮਵਰ ਕਲਾਕਾਰਾਂ ਦੁਆਰਾ ਕਰਨਾ ਵੀ ਇਕ ਚੰਗੀ ਫਿਲਮ ਹੋਣ ਦਾ ਸੰਕੇਤ ਕਰਦਾ ਹੈ। ਸੋ ਅੰਤ ਵਿੱਚ ਮੈਂ ਇਕ ਵਾਰ ਫਿਰ ਫਿਲਮ ਪ੍ਰੋਡਿਊਸਰ ਅਵਤਾਰ ਲਾਖਾ, ਪ੍ਰਿਤਪਾਲ ਪਾਲੀ, ਪ੍ਰਿਥਵੀਰਾਜ ਸਿੰਘ , ਗਾਇਕ ਤੇ ਅਦਾਕਾਰ ਪ੍ਰਿੰਸਜੋਤ , ਅੰਗਰੇਜ ਸਿੰਘ, ਸਿਮਰਤੀ ਓਬਰਾਏ , ਸਤਨਾਮ ਬਿਜਲੀਵਾਲ ਅਤੇ ਕੋਰਿਓਗਰਾਫਰ ਹੈਪੀ ਸਿੰਘ ਅਤੇ ਸਮੂੰਹ ਸਹਿਯੋਗੀਆਂ ਨੂੰ ਵਧਾਈ ਦਿੰਦਾ ਹਾਂ। ਇਹ ‘ਖਾਮੋਸ਼ ਪੰਜੇਬ’ ਤੁਸੀਂ YouTube ‘ਤੇ ਦਿੱਤੇ ਲਿੰਕ ਰਾਹੀ ਦੇਖ ਸਕਦੇ ਹੋ: https://youtu.be/mhvEE9IbWuk
    ਰਿਪੋਰਟ: ਕੁਲਵੰਤ ਧਾਲੀਆਂ
    (559) 473-9264.
    Dhalian And Machhike Media USA

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!