14.8 C
United Kingdom
Saturday, September 5, 2026

More

    ਬੈਲਜ਼ੀਅਮ ਵਿਖੇ ਮਨਾਇਆ ਗਿਆ ਸ਼ਹੀਦ ਸ਼ੇਰ ਸਿੰਘ ਪੰਡੋਰੀ ਦਾ ਸ਼ਹੀਦੀ ਦਿਹਾੜਾ

    ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

    ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਕੌਂਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬੇਸ਼ਕੀਮਤੀ ਜਾਨਾਂ ਵਾਰ ਗਏ ਭਾਈ ਸ਼ੇਰ ਸਿੰਘ ਪੰਡੋਰੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਨੂੰ ਸਮਰਪਤਿ ਇੱਕ ਵਿਸਾਲ ਸ਼ਹੀਦੀ ਸਮਾਗਮ ਬੈਲਜ਼ੀਅਮ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਮੌਜੂਦਾ ਸਿਖ ਸੰਘਰਸ ‘ਤੇ ਚਾਨਣਾ ਪਾਇਆ। ਇਸ ਮੌਕੇ ਦੇਸ਼-ਵਿਦੇਸ਼ ‘ਤੋਂ ਪਹੁੰਚੇ ਸਿੱਖ ਆਗੂਆਂ ਬਾਬਾ ਸੋਹਣ ਸਿੰਘ ਕੰਗ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਰਮਨੀ ਅਤੇ ਭਾਈ ਪ੍ਰਤਾਪ ਸਿੰਘ ਜਰਮਨੀ ਨੇ ਸ਼ਹੀਦ ਭਾਈ ਸ਼ੇਰ ਸਿੰਘ ਪੰਡੋਰੀ ਅਤੇ ਸਮੂਹ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਭਾਈ ਕੰਗ ਨੇ ਸਿੱਖ ਫੈਡਰੇਸ਼ਨ ਜਰਮਨੀ ਅਤੇ ਬੱਬਰ ਖਾਲਸਾ ਜਰਮਨੀ ਵੱਲੋਂ ਵੀ ਹਾਜਰੀ ਵੀ ਲਗਵਾਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!