25.2 C
United Kingdom
Tuesday, June 23, 2026

More

    ਬਠਿੰਡਾ ਜਿਲੇ ’ਚ 28 ਪੁਲਿਸ ਮੁਲਾਜਮਾਂ ਸਮੇਤ ਕਰੋਨਾ ਦੇ 72 ਨਵੇਂ ਮਾਮਲੇ

    ਅਸ਼ੋਕ ਵਰਮਾ
    ਬਠਿੰਡਾ, 23 ਜੁਲਾਈ । ਬਠਿੰੰਡਾ ਜਿਲੇ’ਚ ਕਰੋਨਾ ਵਾਇਰਸ ਦਾ ਅੱਜ ਵੱਡਾ ਧਮਾਕਾ ਹੋਇਆ ਹੈ। ਅੱਜ 74 ਨਵੇਂ ਮਾਮਲੇ ਸਾਹਮਣੇ ਆਏ ਹਨ ਜਿੰਨਾਂ ਚੋ 28 ਪੁਲਿਸ ਮੁਲਾਜਮ ਥਾਣਾ ਨਥਾਣਾ ਨਾਲ ਸਬੰਧਤ ਹਨ ਜੋ ਕੁੱਝ ਦਿਨ ਪਹਿਲਾਂ ਕਰੋਨਾ ਦੀ ਲਪੇਟ ’ਚ ਆਏ ਇੱਕ ਏਐਸਆਈ ਦੇ ਸੰਪਰਕ ’ਚ ਰਹੇ ਹਨ। ਸਮੁੱਚੇ ਕੋਨਾ ਪੀੜਤਾਂ ਚੋਂ 39 ਦਾ ਸਬੰਧ ਬਠਿੰਡਾ ਜਿਲੇ ਨਾਲ ਹੈ ਜਦੋਂਕਿ 35 ਬਾਕੀ ਜਿਲਿਆਂ ਦੇ ਹਨ। ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਦੀ ਸ਼ਾਮ ਤੱਕ ਮਿਲੇ ਤਾਜ਼ਾ ਨਤੀਜਿਆਂ ਬਾਰੇ ਦੱਸਿਆ ਕਿ 72 ਕੇਸ ਪਾਜੀਟਿਵ ਹਨ ਜਿਨਾਂ ਵਿਚੋਂ 39 ਜ਼ਿਲਾ ਬਠਿੰਡਾ ਨਾਲ ਤੇ ਬਾਕੀ 35 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਕੇਸ ਹਨ। ਜ਼ਿਲੇ ਅੰਦਰ ਕੁੱਲ ਐਕਟਿਵ ਕੇਸਾਂ ਦੀ ਗਿਣਤੀ 100 ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 18953 ਨਮੂਨਿਆਂ ਦੇ ਸੈਂਪਲ ਲਏ ਗਏ ਜਿਨਾਂ ਵਿਚੋਂ 17903 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਅਤੇ 321 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਸੀ ਜਿਨਾਂ ਵਿਚੋਂ 203 ਬਠਿੰਡਾ ਜ਼ਿਲੇ ਨਾਲ ਤੇ ਬਾਕੀ ਹੋਰਨਾ ਜ਼ਿਲਿਆਂ ਤੇ ਰਾਜਾਂ ਨਾਲ ਸਬੰਧਤ ਹਨ।
                       ਉਨਾਂ ਦੱਸਿਆ ਕਿ ਹੁਣ ਤੱਕ 192 ਮਰੀਜ਼ ਕਰੋਨਾ ਨੂੰ ਹਰਾ ਕੇ ਆਪੋ-ਆਪਣੇ ਘਰਾਂ ਨੂੰ ਸੁੱਖੀ-ਸਾਂਦੀ ਪਰਤ ਚੁੱਕੇ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲੇ ਅੰਦਰ ਹੁਣ ਤੱਕ ਕਰੋਨਾ ਪ੍ਰਭਾਵਿਤ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨਾਂ ਵਿਚੋਂ 4 ਬਠਿੰਡਾ ਅਤੇ 1 ਜ਼ਿਲਾ ਮੋਗੇ ਨਾਲ ਸਬੰਧਤ ਸੀ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਕਰੋਨਾ ਕੇਸਾਂ ਸਬੰਧੀ ਸੋਸ਼ਲ ਮੀਡੀਆਂ ’ਤੇ ਗਲਤ ਅਫ਼ਵਾਹਾਂ ਫ਼ੈਲਾਉਂਦਾ ਹੈ ਤਾਂ ਉਸ ਦੇ ਖਿਲਾਫ਼ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿਕਕਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਜ਼ਿਲਾ ਹਸਪਤਾਲ ਨੇੜੇ ਡੀ.ਡੀ.ਆਰ.ਸੀ., ਮੈਰੀਟੋਰੀਅਸ ਸਕੂਲ ਅਤੇ ਆਈ.ਐਚ.ਐਮ. ਵਿਖੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਇਨਾਂ ਵਾਰਡਾਂ ’ਚ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਟੀਮਾਂ ਲਾਈਆਂ ਹਨ। ਪੀੜਤ ਮਰੀਜ਼ਾਂ ਨੂੰ ਘਰ ਤੋਂ ਲਿਆਉਣ ਤੇ ਘਰ ਤੱਕ ਛੱਡਣ ਦੀ ਮੁਫ਼ਤ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਆਈਸੋਲੇਸ਼ਨ ਵਾਰਡਾਂ ’ਚ ਭਰਤੀ ਮਰੀਜ਼ਾਂ ਲਈ ਮੁਫ਼ਤ ਖਾਣਾ ਤੇ ਲੋੜੀਂਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
                        ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ  ਕਰੋਨਾ ਇੱਕ ਭਿਆਨਕ ਵਾਇਰਸ ਹੈ, ਜੋ ਕਿ ਅਕਸਰ ਇੱਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਹੀ  ਫੈਲਦਾ ਹੈ। ਉਨਾਂ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਲਈ ਮਾਸਕ ਪਹਿਨਣਾ  ਲਾਜ਼ਮੀ ਹੈ ।ਇਸ ਤੋਂ ਇਲਾਵਾ ਆਪਸ ਵਿੱਚ 2 ਗਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਸੀ ਤਾਲਮੇਲ ਨੂੰ ਘਟਾਇਆ ਜਾਵੇ । ਉਨਾਂ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨਾਂ ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਖ਼ਾਸ ਕੰਮ ਕਾਰਨ ਹੀ ਘਰ ਤੋਂ ਬਾਹਰ ਨਿਕਲਣ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਏ ਗਏ ਮਿਸ਼ਨ ਫਤਿਹ ਨੂੰ ਸਫਲ ਬਣਾਇਆ ਜਾ ਸਕੇ।
                         ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲਾ ਹਸਪਤਾਲ ਦੇ ਨੇੜੇ ਡੀ.ਡੀ.ਆਰ. ਸੀ. ਸੈਂਟਰ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਖੇ 19, ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿਖੇ 35 ਵਿਅਕਤੀ ਇਲਾਜ ਅਧੀਨ ਹਨ। ਇਸ ਤੋਂ ਇਲਾਵਾ ਕਰੋਨਾ ਪ੍ਰਭਾਵਿਤ 23 ਵਿਅਕਤੀ ਮਿਲਟਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਹਨ ਜੋ ਕਿ ਸਾਰੇ ਕੈਂਟ ਨਾਲ ਸਬੰਧਤ ਹਨ।

    ਐਸਐਸਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਨਥਾਣਾ ’ਚ ਨਵਾਂ ਸਟਾਫ ਭੇਜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਥਾਣੇ ਨੂੰ ਸੈਨੇਟਨਾਈਜ਼ ਕੀਤਾ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!