13.1 C
United Kingdom
Sunday, September 6, 2026

More

    ਬੈਲਜ਼ੀਅਮ ਵਿੱਚ ਕੋਰੋਨਾਂ ਮੁੜ ਵਧਣ ਲੱਗਾ

    ਨਾਈਟ ਸੌਪਾਂ ਦਾ ਸਮਾਂ ਘਟਾ ਕੇ ਰਾਤ ਦਸ ਵਜੇ ਤੱਕ ਕੀਤਾ

    ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

    ਬੈਲਜ਼ੀਅਮ ਵਿੱਚ ਕੋਰੋਨਾਂ ਮਹਾਂਮਾਰੀ ਦੇ ਵਧਦੇ ਨਵੇਂ ਮਰੀਜਾਂ ਕਾਰਨ ਸਰਕਾਰ ਨੇ ਸੱਦੀ ਹੰਗਾਂਮੀ ਇਕੱਤਰਤਾ ਵਿੱਚ ਕੁੱਝ ਨਵੇਂ ਨਿਯਮ ਲਾਗੂ ਕੀਤੇ ਹਨ। ਪ੍ਰਵਾਸੀਆਂ ਦੁਆਰਾ ਚਲਾਈਆਂ ਜਾਂਦੀਆਂ ਰਾਤ ਦੀਆਂ ਦੁਕਾਨਾਂ ( ਨਾਈਟ ਸੌਪਾਂ ) ਜਿਹੜੀਆਂ ਕੁੱਝ ਸਮਾਂ ਪਹਿਲਾਂ ਰੈਸਟੋਰੈਂਟਾਂ, ਕੌਫੀ ਬਾਰਾਂ ਦੇ ਨਾਲ ਹੀ ਰਾਤ 10 ਵਜੇ ‘ਤੋਂ ਵਧਾ ਕੇ ਰਾਤ 1 ਵਜੇ ਤੱਕ ਖੋਹਲਣ ਦੀ ਇਜਾਜਤ ਦੇ ਦਿੱਤੀ ਸੀ ਪਰ ਹੁਣ ਕੋਰੋਨਾਂ ਦੇ ਵਧਦੇ ਨਵੇਂ ਮਰੀਜਾਂ ਕਾਰਨ ਨਾਈਟ ਸੌਪਾਂ ਇਸ ਸ਼ਨਿਚਰਵਾਰ 25 ਜੁਲਾਈ ‘ਤੋਂ ਮੁੜ ਸਿਰਫ 10 ਵਜੇ ਰਾਤ ਹੀ ਖੁੱਲ੍ਹ ਸਕਣਗੀਆਂ। ਰੈਸਟੋਰੈਂਟ ਕੌਫੀ ਬਾਰਾਂ ਰਾਤ ਇੱਕ ਵਜੇ ਖੁੱਲ੍ਹ ਸਕਣਗੀਆਂ ਪਰ ਮੇਜ਼ ਤੱਕ ਪਹੁੰਚਣ ਤੱਕ ਮਾਸਕ ਜਰੂਰੀ ਕਰ ਦਿੱਤਾ ਗਿਆ ਹੈ ਤੇ ਪਾਰਟੀਆਂ ਵਿੱਚ ਸਿਰਫ 15 ਜਣਿਆਂ ਦੇ ਇਕੱਠ ਦੀ ਇਜਾਜਤ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!