12.5 C
United Kingdom
Monday, September 7, 2026

More

    ਨੌਜਵਾਨ ਪਟਵਾਰੀ ਹਸਨਪ੍ਰੀਤ ਭਾਰਦਵਾਜ ਬਣੇ ਪਟਵਾਰ ਯੂਨੀਅਨ ਦੇ ਜਿਲਾ ਪ੍ਰਧਾਨ

    ਮਹਿਲ ਕਲਾਂ  22ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

              ਉੱਘੇ ਸਮਾਜ ਸੇਵੀ ਤੇ ਮਾਲ ਵਿਭਾਗ ਵਿੱਚ ਪਟਵਾਰੀ ਵਜੋਂ ਆਪਣੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਆ ਰਹੇ ਪਟਵਾਰੀ ਹਸਨਪ੍ਰੀਤ ਭਾਰਦਵਾਜ ਦੇ ਪਟਵਾਰ ਯੁਨੀਅਨ ਜਿਲਾ ਬਰਨਾਲਾ ਦੇ ਪ੍ਰਧਾਨ ਚੁਣੇ ਜਾਣ ਤੇ ਜਿੱਥੇ ਮਾਲ ਵਿਭਾਗ ਦੇ ਪਟਵਾਰੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਮੋਹਤਵਰ ਵਿਅਕਤੀਆਂ ਵੱਲੋਂ ਖ਼ੁਸ਼ੀ ਮਨਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਸਮਾਜ ਸੇਵੀ ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ ,ਬਾਬਾ ਯਾਦਵਿੰਦਰ ਸਿੰਘ ਚੰਨਣਵਾਲ ,ਆੜ੍ਹਤੀ ਕੁਲਬੀਰ ਸਿੰਘ ਗਿੱਲ ,ਡਾਕਟਰ ਗੋਪਾਲ ਚੰਨਣਵਾਲ ,ਕਿਸਾਨ ਆਗੂ ਸੁਖਵਿੰਦਰ ਸਿੰਘ ਸੁੱਖੀ, ਸੁਖਦੇਵ ਸਿੰਘ ਸੁੱਖਾ, ਰਣਜੀਤ ਸਿੰਘ ,ਜਰਨੈਲ ਸਿੰਘ ਗਿੱਲ  ਦਰਬਾਰਾ ਸਿੰਘ ਭੋਲਾ ਐਡਵੋਕੇਟ, ਜਤਿੰਦਰਪਾਲ ਸਿੰਘ ਗਿੱਲ, ਜਗਮੇਲ ਸਿੰਘ ਕਲਕੱਤੇ ਵਾਲੇ ,ਮੰਦਰ ਸਿੰਘ, ਡਾ ਯਸੀਨ ਨੇ ਪਟਵਾਰੀ ਹਸਨਪ੍ਰੀਤ ਭਾਰਦਵਾਜ ਦੇ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਡਿਊਟੀ ਸੇਵਾਵਾਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਓੁਣ ਕਰਕੇ ਲੋਕਾ ਚ ਅੱਜ ਉਨ੍ਹਾਂ ਦਾ ਪੂਰਾ ਮਾਨ ਸਤਿਕਾਰ ਬਣਿਆ ਹੋਇਆ ਹੈ। ਇਸ ਮੌਕੇ ਪਟਵਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਨਵੇਂ ਬਣੇ ਪ੍ਰਧਾਨ ਪਟਵਾਰੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਜ਼ਿਲ੍ਹੇ ਅੰਦਰ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਵਜੋਂ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਗਾ ਉਨ੍ਹਾਂ ਕਿਹਾ ਕਿ  ਪਟਵਾਰੀਆਂ ਨਾਲ ਸਬੰਧਤ ਉਸਾਰੂ ਮਸਲੇ ਜਿਵੇਂ ਕਿ ਮਾਲ ਰਿਕਾਰਡ ਦੇ ਕੰਪਿਊਟਰੀਕਰਨ, ਫਰਦ ਕੇਂਦਰਾਂ ਚ ਕੰਪਿਊਟਰ ਆਪਰੇਟਰਾਂ ਦੀ ਕਮੀ, ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਭਰਾਈ, ਆਦਿਕ ਕੰਮਾਂ ਨੂੰ ਜੋਰਾਂ ਸੋਰਾ ਨਾਲ ਚੁੱਕਣਗੇ। ਇਸ ਮੌਕੇ ਕਾਨੂੰਗੋ ਉਜਾਗਰ ਸਿੰਘ ਛਾਪਾ, ਕਾਨੂੰਗੋ ਬੂਟਾ ਸਿੰਘ ਚੱਕ ਭਾਈਕਾ ਪਟਵਾਰੀ ਅਜੀਤਪਾਲ ਸਿੰਘ ਗਿੱਲ਼ (ਸਾਬਕਾ ਪ੍ਰਧਾਨ) , ਪਟਵਾਰੀ ਨਵਦੀਪ ਸਿੰਘ ਖਾਰਾ (ਨੁਮਾਇੰਦਾ ਪੰਜਾਬ), ਪਟਵਾਰੀ ਰਾਜਵਿੰਦਰ ਸਿੰਘ (ਤਹਿਸੀਲ ਪ੍ਰਧਾਨ ਬਰਨਾਲਾ), ਪਟਵਾਰੀ ਪਰਦੀਪ ਕੁਮਾਰ (ਤਹਿਸੀਲ ਪ੍ਰਧਾਨ ਤਪਾ), ਪਟਵਾਰੀ ਮੰਦਰ ਸਿੰਘ,ਆਦਿ ਨੇ ਵੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਨਵੇਂ ਬਣੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਹੁਸਨਪ੍ਰੀਤ ਭਾਰਦਵਾਜ ਨੂੰ ਆਪਣੇ ਵੱਲੋਂ ਵਧਾਈ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!