
ਹਰੀ ਸਿੰਘ ਸੰਧੂ ਸੁਖੇਵਾਲਾ
ਹਾੜ ਮਹੀਨਾ ਲੰਘ ਚੱਲਿਆ ਹੈ,ਸਾਉਣ-ਮਹੀਨਾ ਆਉਣਾ ਜੇ।
ਕੁੜੀਓ-ਚਿੜੀਓ ਰਲ ਮਿਲ ਆਓ, ਸਭ ਨੇ ਗਿਧਾ ਪਾਉਣਾ ਜੇ।
ਸਹੁਰਿਆਂ ਤੋਂ ਮੁਟਿਆਰਾਂ ਆਈਆਂ, ਬੈਠੀਆਂ ਸਭ ਉਡੀਕ ਦੀਆਂ,
ਸੋਹਣੇ ਘੱਗਰੇ ਪਾ ਕਮੀਜ਼ ਸਲਵਾਰਾਂ,ਜਾਵਣ ਪੈੜਾਂ ਲੀਕ ਦੀਆਂ,
ਵਧ ਚੜਕੇ ਅਸਾਂ ਪੀਂਘ ਝੁਟਾਂਉਣੀ,ਹੱਥ ਅੰਬਰਾਂ ਨੂੰ ਲਾਉਣਾ ਜੇ।
ਨੱਚ, ਨੱਚ ਧਰਤੀ ਪੋਲੀ ਕਰਨੀ, ਪੱਤੇ ਤੋੜ ਲਿਆਉਣੇ ਨੇ,
ਮੋਰਾਂ ਵਾਂਗੂ ਪੈਲਾਂ ਪਾਉਣੀਆਂ, ਗੀਤ ਵੀਰਾਂ ਦੇ ਗਾਉਣੇ ਨੇ,
ਮੈਂ ਨਹੀ ਗਿੱਧਾ ਪਾਉਣੋਂ ਹਟਣਾਂ, ਸਭ ਨੂੰ ਅਜ ਨਚਾਉਣਾਂ ਜੇ।
ਥੱਕ,ਅੱਕ ਕੇ ਬੈਠ ਗਈਆਂ ਮੁਟਿਆਰਾਂ,ਮੁੜਕਾਂ ਚੋਵੇ ਮੱਥੇ ਤੋਂ,
ਨਿੱਕੀਆਂ ਕੁੜੀਆਂ ਦੀ ਬਣਗੀ ਟੋਲੀ, ਉਹ ਘਟ ਨਹੀਂ ਜੱਥੇ ਤੋਂ,
ਛੋਟੀਆਂ ਬੱਚੀਆਂ ਘੱਗਰੀ ਨਾ ਪਾਈ,ਨੱਚਣੋਂ ਕੀ ਹਟਾਉਣਾ ਜੇ।
ਆਪੋ, ਆਪਣੇ ਵਾਹਦੇ ਸੀ ਕੀਤੇ, ਚੇਤਾ ਆਇਆ ਘਰ ਦਾ ਸੀ,
ਭਿੱਜੇ ਲਹਿੰਗੇ ਭਿੱਜ ਗਈਆਂ ਸਭੇ,ਘਰੋਂ ਮੂਲ ਨਾ ਸਰਦਾ ਸੀ,
ਧੀਆਂ ਭੈਣਾਂ ਨੂੰ ਮਾਨ ਦੇਣਾ “ਸੰਧੂ”ਕੀਹਨੇ ਨਾਂ ਲਿਖਾਉਣਾ ਜੇ।
98774 / 76161