3.5 C
United Kingdom
Sunday, March 8, 2026

More

    ਸਟਾਰ ਆਫ ਪੰਜਾਬ ਇੰਟਰਟੇਨਮੈਂਟ ਨੇ ਕਰਵਾਇਆ ਕਲਾਕਾਰਾਂ ਦਾ ਮਹਾਂ ਮੁਕਾਬਲਾ


    ਸਮਾਲਸਰ 20 ਜੁਲਾਈ (ਸੁਖਚੈਨ ਸਿੰਘ ਠੱਠੀ ਭਾਈ)

    ਪਿਛਲੇ ਦਿਨੀਂ ਸਟਾਰ ਆਫ ਪੰਜਾਬ ਇੰਟਰਟੇਨਮੈਟ ਦੀ ਟੀਮ ਵੱਲੋਂ ਆਪਣੇ ਚੈਨਲ ਤੇ ਕਲਾਕਾਰਾਂ ਦਾ ਮਹਾਂ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਮਿਊਜ਼ਿਕ ਡਾਇਰੈਕਟਰ ਗੋਬਿੰਦ ਸਮਾਲਸਰ ਅਤੇ ਮੁੱਖ ਪ੍ਰਬੰਧਕ ਗੀਤਕਾਰ ਗੁਰਜੰਟ ਸਿੰਘ ਤੱਖੀ ਮੱਲਕੇ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਸੰਚਾਲਕ ਕੁੱਕੂ ਮਹਿਰਾਜ ਨੇ ਮੀਡੀਏ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਸ ਮੁਕਾਬਲੇ ਵਿੱਚ ਕੁੱਲ 45 ਕਲਾਕਾਰਾਂ ਨੇ ਭਾਗ ਲਿਆ ਮੁਕਾਬਲੇ ਦੇ 4 ਰਾਂਉਡ ਸਨ ਫਾਈਨਲ ਮੁਕਾਬਲਾ 6 ਜਾਣਿਆ ਵਿੱਚ ਹੋਇਆ ।ਇਸ ਮੁਕਾਬਲੇ ਵਿੱਚੋਂ ਆਪਣੀ ਵਧੀਆ ਗਾਇਕੀ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਗੈਰੀ ਤਪਾ ਅਤੇ ਸੁਮਨ ਅਖ਼ਤਰ ਦੀ ਗਾਇਕ ਜੋੜੀ ਨੇ ਬਾਜੀ ਮਾਰਕੇ ਜਿੱਤ ਦੇ ਝੰਡੇ ਗੱਡ ਦਿੱਤੇ।ਬੰਟੀ ਮਹਿਰਾਜ ਦੂਜੇ ਨੰਬਰ ਤੇ ਰਿਹਾ,ਨਿੰਦਰ ਮੁਹਾਲੀ ਤੀਜੇ,ਪ੍ਰਿੰਸ ਸ਼ਰਮਾ ਚੌਥੇ,ਸਦੀਕ ਮੁਹੰਮਦ ਪੰਜਵੇਂ ਅਤੇ ਹਰਮਨ ਹਨੀ ਛੇਵੇਂ ਸਥਾਨ ਤੇ ਰਹੇ।ਛੋਟੀ ਉਮਰ ਦੇ ਬੱਚਿਆਂ ਦੇ ਮੁਕਾਬਲੇ ਵਿੱਚ ਕੁੱਲ 20 ਕਲਾਕਾਰਾਂ ਨੇ ਭਾਗ ਲਿਆ ਇਸ ਮੁਕਾਬਲੇ ਦੇ 3 ਰਾਉਂਡ ਸਨ ਫਾਈਨਲ ਮੁਕਾਬਲਾ 4 ਜਾਣਿਆਂ ਵਿਚਕਾਰ ਹੋਇਆ। ਇਹ ਮੁਕਾਬਲਾ ਐਨਾ ਜਬਰਦਸਤ ਸੀ ਕਿ ਨਤੀਜੇ ਤੋਂ ਪੰਜ ਮਿੰਟ ਪਹਿਲਾਂ ਵੀ ਪਤਾ ਨਹੀਂ ਲੱਗਦਾ ਸੀ ਕਿ ਕੌਣ ਜੇਤੂ ਰਹੇਗਾ । ਆਖਿਰ ਪੁਰੂ ਬਾਹੀਆ ਰਾਮਪੁਰੀ ਨੇ ਮੁਕਾਬਲੇ ਦੇ ਪਹਿਲੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਬਹੁਤ ਪਿਆਰੀ ਅਵਾਜ਼ ਦੀ ਮੱਲਿਕਾਂ ਆਫ਼ਰੀਨ ਬੇਗਮ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ । ਸ਼ਹਿਬਾਜ ਸੀਰਵਾਲੀ ਨੂੰ ਤੀਜੇ ਅਤੇ ਸ਼ਰਨਜੀਤ ਕੌਰ ਸਮਾਲਸਰ ਨੂੰ ਚੌਥੇ ਨੰਬਰ ਤੇ ਸਬਰ ਕਰਨਾ ਪਿਆ । ਇਨ੍ਹਾਂ ਜੇਤੂ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਲਈ ਸਮਾਲਸਰ ਵਿਖੇ ਵਿਸ਼ੇਸ਼ ਸਨਮਾਨ ਸਮਰੋਹ ਕਰਵਾਇਆ ਗਿਆ ਜਿਸ ਵਿੱਚ ਸਰਪੰਚ ਅਮਰਜੀਤ ਸਿੰਘ ਸਮਾਲਸਰ ਅਤੇ ਭਗਤ ਪਵਨ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਕਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰਾਂ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਸੰਖੇਪ ਮਹਿਫ਼ਲੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਪਹੁੰਚੇ ਕਲਾਕਾਰਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਸ ਸਾਰੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਢਾਢੀ ਸਾਧੂ ਸਿੰਘ ਧੰਮੂ ਧੂੜਕੋਟ ਵਾਲਿਆਂ ਨੇ ਬਾਖੂਬੀ ਨਿਭਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਜਸਪਾਲ ਬਾਹੀਆ ਰਾਮਪੁਰਾਫੂਲ, ਸਾਹਿਤਕਾਰ ਤਰਸੇਮ ਖ਼ਾਨ ਲੰਡੇ, ਰਾਗੀ ਤਰਸੇਮ ਸਿੰਘ ਮਹਿਰਾਜ, ਮਾਣਕ ਸਮਾਲਸਰ ਅਤੇ ਸੁਲਤਾਨ ਆਦਿ ਹਾਜ਼ਰ ਸਨ ਇਸ ਸਾਰੇ ਪ੍ਰੋਗਰਾਮ ਦੌਰਾਨ ਵੱਖ-ਵੱਖ ਯੋਗਦਾਨ ਪਾਉਣ ਵਾਲੇ ਸੱਜਣਾਂ ਦਾ ਗੋਬਿੰਦ ਸਮਾਲਸਰ ਨੇ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!