ਮੋਗਾ(ਮਿੰਟੂ ਖੁਰਮੀ)
ਪੰਜਾਬ ਕੇਸਰੀ ਜੱਗ ਬਾਣੀ ਸਮੂਹ ਦੇ ਮੰਡੀ ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰ ਰਣਜੀਤ ਬਾਵਾ ਦੇ ਪਿਤਾ ਜੀ ਸੁਖਦੇਵ ਚੰਦ ਬਾਵਾ ਜੀ ਜੋ ਕੁੱਝ ਦਿਨ ਪਹਿਲਾਂ ਸਵਰਗ ਸਿਧਾਰ ਗਏ ਸਨ ਉਹਨਾਂ ਨਮਿਤ ਰੱਖੇ ਗਏ ਪਾਠਾਂ ਦੇ ਭੋਗ ਅੱਜ ਨਾਮਧਾਰੀ ਡੇਰਾ ਹਿੰਮਤਪੁਰਾ ਵਿਖੇ ਪਾਏ ਗਏ। ਕਰੋਨਾ ਦੇ ਚਲਦਿਆਂ ਇਸ ਸਮਾਗਮ ਵਿੱਚ ਪਿੰਡ ਵਾਸੀਆਂ, ਪਿੰਡ ਹਿੱਮਤਪੁਰਾ ਦੀਆਂ ਸਮੂਹ ਕਲੱਬਾਂ ਦੇ ਅਹੁਦੇਦਾਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸੀਮਤ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵੱਲੋਂ ਗੁਰਮੇਲ ਮਾਛੀਕੇ, ਕਾਂਗਰਸੀ ਆਗੂ ਭਜਨ ਸਿੰਘ ਜੈਦ, ਪਰਮਜੀਤ ਸਿੰਘ ਨੰਗਲ, ਐਡਵੋਕੇਟ ਨਸੀਬ ਬਾਵਾ, ਡਾ ਹਰੀ ਚੰਦ ਨੰਗਲ, ਜਸਵਿੰਦਰ ਸਿੰਘ ਕੁੱਸਾ, ਹਰਵਿੰਦਰ ਸਿੰਘ ਭੰਗੂ, ਚੇਅਰਮੈਨ ਲਛਮਣ ਸਿੰਘ, ਪ੍ਰਧਾਨ ਅਸ਼ੋਕ ਜੋਸ਼ੀ, ਪੰਜਾਬੀ ਜਾਗਰਣ ਦੇ ਜਿਲ੍ਹਾ ਇੰਚਾਰਜ਼ ਮਨਪ੍ਰੀਤ ਮੱਲਿਆਣਾ, ਨਿਰਭੈ ਸਿੰਘ ਦਾਰਾ ਭਾਗੀਕੇ, ਸੱਚ ਕਹੂੰ ਵੱਲੋਂ ਪੱਪੂ ਗਰਗ, ਸੁਖਮੰਦਰ ਹਿੰਮਤਪੁਰੀ, ਕਵੀਸਰੀ ਜਥਾ ਰੋਡੇ ਵਾਲਿਆਂ ਵੱਲੋਂ ਸੋਮਨਾਥ ਜੀ, ਡਾ ਸ਼ਿਵ ਹਿੰਮਤਪੁਰਾ, ਦਲਜੀਤ ਬਾਵਾ, ਸਾਬਕਾ ਸਰਪੰਚ ਦਰਸ਼ਨ ਸਿੰਘ ਹਿੱਮਤਪੁਰਾ, ਆਪ ਦੇ ਨੌਜਵਾਨ ਆਗੂ ਬਾਦਲ ਹਿੰਮਤਪੁਰਾ, ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਡਾਲਾ ਆਦਿ ਨੇ ਹਾਜ਼ਰੀ ਭਰੀ। ਇਸ ਸਮੇਂ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਜੀ ਨੇ ਬਲਵੰਤ ਸਿੰਘ ਰਾਮੂਵਾਲੀਆ, ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ, ਖਣਮੁੱਖ ਭਾਰਤੀ ਪੱਤੋ, ਜਥੇਦਾਰ ਬੂਟਾ ਸਿੰਘ ਰਣਸੀਹ, ਕਾਮਰੇਡ ਸੁਖਦੇਵ ਭੋਲਾ, ਕੁਲਦੀਪ ਭੋਲਾ, ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਐਸ ਪੀ ਜਸਵਿੰਦਰ ਸਿੰਘ ਘਾਰੂ, ਭੁਪਿੰਦਰ ਸਿੰਘ ਸਾਹੋ ਕੇ, ਇੰਦਰਜੀਤ ਜੌਲੀ, ਪ੍ਰੈਸ ਕਲੱਬ ਮੋਗਾ, ਪੰਜਾਬ ਕੇਸਰੀ ਜਿਲ੍ਹਾ ਇੰਚਾਰਜ਼ ਗੋਪੀ ਰਾਊਕੇ, ਗੁਰੂ ਨਾਨਕ ਸਕੂਲ ਬਿਲਾਸਪੁਰ, ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ, ਦਿਹਾਤੀ ਪ੍ਰੈਸ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਪ੍ਰਧਾਨ ਜਗਸੀਰ ਸ਼ਰਮਾ, ਪੰਜ ਦਰਿਆ ਵੱਲੋਂ ਮਨਦੀਪ ਖੁਰਮੀ ਇੰਗਲੈਂਡ ਦੁਆਰਾ ਭੇਜੇ ਸੋਕ ਮਤਿਆਂ ਨੂੰ ਪੜ੍ਹਿਆ ਗਿਆ। ਅਖ਼ੀਰ ਵਿੱਚ ਐਡਵੋਕੇਟ ਨਸੀਬ ਬਾਵਾ ਵੱਲੋਂ ਸੁਖਦੇਵ ਚੰਦ ਬਾਵਾ ਜੀ ਦੀ ਅੰਤਿਮ ਅਰਦਾਸ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।