ਦੁੱਖਭੰਜਨ ਰੰਧਾਵਾ
0351920036369
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਤੈਨੂੰ ਹੱਸਦੀ ਮੈਂ ਤੱਕਾਂ,
ਮੈਨੂੰ ਪਵੇ ਚਾਹੇ ਰੋਣਾਂ |
ਮੈਂ ਤੇਰੇ ਕਰਕੇ ਜ਼ਮੀਨ,
ਵਿੱਚ ਭੋਰਾ ਕਰਲਾਂ |
ਮਰ ਤੇਰੇ ਲਈ ਪਰਲੋਕ,
ਦਾ ਵੀ ਦੌਰਾ ਕਰਲਾਂ |
ਸਹਾਂ ਨਿੱਤ ਮੈਂ ਤਸੀਹੇ,
ਪਰ ਨਈਂ ਘਬਰਾਉਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਮੈਨੂੰ ਪੈ ਜਾਵੇ ਸ਼ਾਮ,
ਕੁਝ ਸੁੱਝਦਾ ਨਹੀਂ |
ਜਿਹੜਾ ਪੀੜ ਦਾ ਬਾਲਾਂ,
ਦੀਪ ਬੁਝਦਾ ਨਹੀਂ |
ਮੇਰੇ ਦੀਦਿਆਂ ਚੋਂ ਹੰਝੂ,
ਦੱਸ ਕਿੱਦਾਂ-ਕਿੱਦਾਂ ਚੋਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਮੈਂ ਘੜਾਂ ਖਾਬਾਂ ਦੇ ਬੁੱਤ,
ਬੁੱਤ ਬੋਲਦੇ ਨਹੀਂ |
ਜਿਹੜੇ ਸਿਦਕੀ ਹੁੰਦੇ ਨੇਂ,
ਉਹ ਡੋਲਦੇ ਨਹੀਂ |
ਕਿਹੜੇ-ਕਿਹੜੇ ਵੇਲੇ ਦੱਸੀਂ,
ਇਸ ਰੂਹ ਨੂੰ ਮੈਂ ਜੋਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਮੈਥੋਂ ਹੁੰਦਾ ਨਈਂ ਯਕੀਨ,
ਮੇਰੀ ਰੂਹਦਾਰੀ ਦੂਰ |
ਬੈਠੇ ਸਮੁੰਦਰਾਂ ਤੋਂ ਪਾਰ,
ਹਾਂ ਦੋਵੇਂ ਕਿੰਨੇਂ ਮਜਬੂਰ |
ਮੈਂ ਦਰਦਾਂ ਦੇ ਆਬ ਵਿੱਚ,
ਰੋਜ਼ ਗੋਤਾ ਲਾਉਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਤੇਰੀ ਸੁੰਨੀਂ ਜੋ ਕਲਾਈ,
ਮੈਨੂੰ ਬੜੀ ਯਾਦ ਆਈ |
ਤੇਰੇ ਹੁਸਨ ਦੀ ਫਕੀਰੀ,
ਮੇਰੇ ਦਿਲ ਨੂੰ ਬੜੀ ਭਾਈ,
ਤੇਰੇ ਹੋਣੇਂ ਕਦ ਦੀਦਾਰ,
ਦਿਲ ਨੇ ਏਹੀ ਬਸ ਚਾਹੁੰਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |
ਕਦੇ ਮੈ ਮਿਟਣਾਂ ਤੇ,
ਕਦੇ ਹੋ ਜਾਵਾਂ ਚੁੱਪ |
ਦੁੱਖਭ਼ਜਨ ਨੂੰ ਦੀਦ ਤੇਰੀ,
ਦੇ ਬਿਨਾਂ ਜਾਪੇ ਧੁੱਪ ,
ਅਸਾਂ ਦੋਂਹਾਂ ਨੇ ਯਾਰਾ,
ਸਦਾ ਦੁੱਖ-ਸੁੱਖ ਵੰਡਾਉਣਾਂ |
ਤੈਥੋਂ ਵੱਖ ਨਈਓਂ ਹੋਣਾਂ,
ਪੈ ਜਾਏ ਸੂਲਾਂ ਤੇ ਖਲੋਣਾਂ |