ਰੋਮ, ਇਟਲੀ (ਕੈਂਥ)
ਡਾਕਟਰ ਅਤੇ ਨਰਸਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਅਸੀਂ ਹੁਣ ਸੁਰੱਖਿਅਤ ਹਾਂ

ਨੌਰਥ ਇਟਲੀ ਵਿੱਚ ਸਥਿਤ ਇੱਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਟੋਮੀ ਨਾਮਕ ਰੋਬੋਟ ਤਾਇਨਾਤ ਕੀਤੇ ਹਨ ਜੋ ਡਾਕਟਰੀ ਟੀਮ ਦੀ ਸਹਾਇਤਾ ਕਰਦੇ ਹੋਏ ਵਾਇਰਸ ਨਾਲ ਪੀੜਤ ਮਰੀਜਾ ਦਾ ਰੋਜਾਨਾ ਚੈਕਅਪ ਕਰਨਗੇ। ਜਿਸ ਨਾਲ ਮੈਡੀਕਲ ਟੀਮਾਂ ਆਪਣੇ ਆਪ ਨੂੰ ਸੁੱਰਖਿਅਤ ਮਹਿਸੂਸ ਕਰ ਰਹੀਆਂ ਹਨ।

ਜਿਥੇ ਇਹ ਰੋਬੋਟ ਮਸੀਨਾਂ ਹੈਲਥ ਕੇਅਰ ਵਰਕਰਾਂ ਦਾ ਕੰਮ ਘੱਟ ਕਰਨਗੇ ਉਥੇ ਹੀ ਕੋਰੋਨਾ ਪੀੜਤ ਮਰੀਜ਼ਾਂ ਤੋ ਹੋ ਰਹੇ ਵਾਇਰਸ ਤੋ ਬਚਾਅ ਕਰਨਗੇ ਅਤੇ ਇਹ ਰੋਬੋਟ ਮਸੀਨਾਂ ਨੂੰ ਨਾ ਤਾਂ ਕੋਈ ਵੀ ਬਿਮਾਰੀ, ਇੰਨਫਕਸਨ ਨਹੀ ਹੋ ਸਕਦੀ ਹਾ ਇਹਨਾਂ ਦੀ ਤਾਇਨਾਤੀ ਨਾਲ ਹੈਲਥ ਵਰਕਰਾਂ ਲਈ ਬਿਮਾਰੀ ਰਹਿਤ ਹੋਵੇਗੀ।
ਇਟਲੀ ਦੇ ਨੋਰਥ ਵਿਚ ਸਥਿਤ ਵਰੇਸੇ ਹਸਪਤਾਲ ਵਿਚ ਇਹ 6 ਰੋਬੋਟ ਮਸੀਨਾ ਤਾਇਨਾਤ ਕੀਤੀ। ਇਹ ਰੋਬੋਟ ਮਸੀਨ ਦਾ ਅਕਾਰ ਬੰਦੇ ਦੀ ਤਰ੍ਹਾਂ ਬਣਾਇਆ ਗਿਆ ਹੈ ਪਰ ਇਹਨਾਂ ਦੇ ਸਿਰ ਤੇ ਸੈਂਸਰ ਲਗਾਏ ਨੇ ਜੋ ਮਰੀਜ ਦਾ ਦੇਖਭਾਲ ਕਰਦੇ ਹੋਏ ਉਹ ਮਰੀਜ ਦੇ ਸਾਰੇ ਸੰਕੇਤ ਰਿਕਾਰਡ ਕਰਕੇ ਡਾਕਟਰਾਂ ਤੱਕ ਪਹੰਚਾਉਣਗੇ।
ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਇਟਲੀ ਵਿੱਚ ਹੁਣ ਤਕ 90 ਦੇ ਕਰੀਬ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 5000 ਤੋ ਵੀ ਵੱਧ ਹੈਲਥ ਵਰਕਰ ਪ੍ਰਭਾਵਿਤ ਹੋ ਚੁੱਕੇ ਹਨ।