ਰਜਨੀ ਵਾਲੀਆ, ਕਪੂਰਥਲਾ

ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |
ਜਿਹੜਾ ਦੁੱਖ ਦਿਲ ਦੇ ਅੰਦਰ,
ਹੈ ਉਹ ਦੱਸਿਆ ਨਹੀਂ ਜਾਂਦਾ |
ਦੁੱਖ ਕਿਹੜਾ ਦੱਂਸਾਂ ਤੈਨੂੰ,
ਤੇ ਵੇ ਕਿਹੜਾ ਦੱਸਾਂ ਨਾ |
ਤੂੰ ਝੱਟ ਰੋਣ ਲੱਗ ਪੈਣੈਂ,
ਮੈਂ ਜੇ ਦੱਸ ਦਿੱਤਾ ਤਾਂ |
ਵੇ ਤੇਲ ਪੀੜਾਂ ਦਾ ਸਿਰ,
ਝੱਸਿਆ ਨਹੀਂ ਜਾਂਦਾ |
ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |
ਤੈਨੂੰ ਇੱਕ ਵਾਰ ਕਿਹਾ ਤਾਂ,
ਤੂੰ ਸੌ ਯਕੀਨ ਕੀਤੇ ਨੇਂ |
ਵੇ ਮੈਂ ਵੀ ਘੁੱਟ ਸਬਰਾਂ ਦੇ,
ਤੈਨੂੰ ਪਾ ਕੇ ਹੀ ਪੀਤੇ ਨੇਂ |
ਤੇਰੇ ਵੱਲ ਤੀਰ ਡਾਢਾ ਵੇ,
ਕੋਈ ਕੱਸਿਆ ਨਹੀਂ ਜਾਂਦਾ |
ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |
ਕਸੂਤੀ ਯਾਦ ਤੇਰੀ ਵੇ,
ਦਿਲ ਅੰਦਰ ਸੰਭਾਲੀ ਏ |
ਤੂੰ ਰਮਜ਼ਾਂ ਮਾਰਦਾ ਏਂ ਜੋ,
ਓ ਵੀ ਮੈਂ ਰਮਜ਼ ਪਾ ਲਈ ਏ |
ਤੈਥੋਂ ਨੱਸਣਾਂ ਜੇ ਚਾਹਵਾਂ ਤਾਂ,
ਵੀ ਹੁਣ ਨੱਸਿਆ ਨਈਂ ਜਾਂਦਾ |
ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |
ਗਲੀਚਾ ਗਾਲ ਸੁੱਟਦਾ ਏ,
ਜੁਦਾਈ ਵਾਲੜਾ ਸੱਜਣਾਂ |
ਓ ਨਜ਼ਰਾਂ ਲਾ ਕੇ ਹੀ ਸਾਹ ਲਏ,
ਦਿਲੇ ਦਾ ਕਾਲੜਾ ਸੱਜਣਾਂ |
ਜੋ ਨਜ਼ਰਾਂ ਲਵਾ ਬੈਠੇ,
ਉਸ ਤੋਂ ਵੱਸਿਆ ਨਹੀਂ ਜਾਂਦਾ |
ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |
ਜੋ ਕਹਿੰਦੇ ਹੋ,ਓ ਕਰਦੇ ਨਈਂ,
ਜੋ ਕਰਨਾ ਨਈਂ,ਓ ਕਰਦੇ ਓ |
ਅਸੀਂ ਵੀ ਮਰਨ ਲਗ ਪਏ ਹਾਂ,
ਤੁਸੀਂ ਸਾਡੇ ਤੇ ਮਰਦੇ ਹੋ |
ਰਜਨੀਂ ਮੰਨਦੀ ਗੱਲ ਨੂੰ,
ਐਂਵੇ ਰੱਸਿਆ ਨਹੀਂ ਜਾਦਾ |
ਵੇ ਮੈਂ ਹੱਸ ਕੇ ਵਿਖਾਇਆ ਏ,
ਉਂਝ ਹੱਸਿਆ ਨਹੀਂ ਜਾਂਦਾ |