ਰਾਜਿੰਦਰ ਵਰਮਾ, ਪੱਤਰ ਪ੍ਰੇਰਕ
ਭਦੌੜ 17 ਜੁਲਾਈ
ਅਕਾਲ ਅਕੈਡਮੀ ਭਦੌੜ ਦੀ ਵਿਦਿਆਰਥਣ ਨੇ ਸਾਇੰਸ ਗਰੁੱਪ ਚੋਂ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹਾ ਬਰਨਾਲਾ ਚੋਂ ਤੀਜਾ ਤੇ ਤਪਾ ਤਹਿਸੀਲ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।
ਪ੍ਰਿੰਸੀਪਲ ਪ੍ਰੀਤੀ ਗਰੋਵਰ ਨੇ ਦੱਸਿਆ ਕਿ ਸੀ ਬੀ ਐਸ ਈ ਦੁਆਰਾ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ਵਿੱਚੋਂ ਸੁਖਪ੍ਰੀਤ ਨੇ ਸਾਇਸ ਗਰੁੱਪ ਚੋਂ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਪਿ੍ੰਸੀਪਲ ਪ੍ਰੀਤੀ ਗਰੋਵਰ ਨੇ ਸੁਖਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਅਤੇ ਇਸ ਮੌਕੇ ਤੇ ਪਹੁੰਚੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸੁਖਪ੍ਰੀਤ ਕੌਰ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਸੁਖਪ੍ਰੀਤ ਕੌਰ ਦੇ ਮਾਪਿਆਂ ਨੇ ਪ੍ਰਿੰਸੀਪਲ ਪ੍ਰੀਤੀ ਗਰੋਵਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਸੁਖਪ੍ਰੀਤ ਇਸ ਮੁਕਾਮ ਤੇ ਪਹੁੰਚ ਸਕੀ।