13.7 C
United Kingdom
Monday, June 22, 2026

More

    ਓਏਸਿਸ ਪਬਲਿਕ ਸਕੂਲ ਦੇ 10ਵੀਂ ਤੇ 12ਵੀਂ ਦੇ ਨਤੀਜੇ ਰਹੇ ਸ਼ਾਨਦਾਰ

    10ਵੀਂ ਦਾ ਨਤੀਜਾ ਰਿਹਾ 100%

    ਮਲੇਰਕੋਟਲਾ, 17 ਜੁਲਾਈ (ਪੰਜ ਦਰਿਆ ਬਿਊਰੋ)  

    ਇੱਕ ਵਾਰ ਫਿਰ ਸਾਲ 2019-20 ਦੇ ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਓਏਸਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਮਾਣ ਵਧਾਇਆ ਹੈ। 10ਵੀਂ ਜਮਾਤ ਵਿੱਚੋਂ ਹਰਮ ਨਾਹਿਦ ਪੁੱਤਰ ਨਾਹਿਦ  ਰਿਜ਼ਵਾਨ 95%  , ਜਸ਼ਨਪ੍ਰੀਤ ਕੌਰ ਪੁੱਤਰੀ ਸ਼੍ਰੀ ਮੇਜਰ ਸਿੰਘ ਨੇ 91%, ਹਮਨਾ ਜ਼ੂਬੈਰੀ ਪੁੱਤਰੀ ਸ਼ਮਸ਼ਾਦ ਸ਼ਫੀ ਨੇ 90% ਅੰਕ ਲੈ ਕੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਕ੍ਰਮ ਵਿੱਚ ਕੈਫੀਆ ਪੁੱਤਰੀ ਸ਼੍ਰੀ ਉਮਰਦੀਨ ਨੇ 88%  ਤੇ ਅਜ਼ੈਫ਼ਾ ਪੁੱਤਰੀ ਮੁਹੰਮਦ ਯਾਸੀਨ ਨੇ 82%  ਅੰਕ ਪ੍ਰਾਪਤ ਕਰਕੇ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ । 12ਵੀਂ ਵਿੱਚ ਮੇਹਰੀਨ ਪੁੱਤਰੀ ਸ਼੍ਰੀ ਮੁਹੰਮਦ ਖ਼ਲੀਲ  ਨੇ 93% ਅੰਕ ਹਾਸਿਲ ਕਰਕੇ ਆਰਟਸ ਗਰੁੱਪ ਵਿੱਚੋਂ ਪਹਿਲਾ, ਨੌਰੀਨ ਪੁੱਤਰੀ ਸ਼੍ਰੀ ਅਮਜਦ ਖਾਨ ਨੇ 84%  ਅਤੇ ਮਹਿਕ ਪੁੱਤਰੀ ਮੁਹੰਮਦ ਰਮਜ਼ਾਨ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਮਰਸ ਗਰੁੱਪ ਵਿੱਚ ਸਾਮੀਯਾ ਖ਼ਾਨ ਪੁੱਤਰੀ ਅਹਿਬਾਬ ਖ਼ਾਨ 83%  ਅੰਕਾਂ ਨਾਲ ਪਹਿਲਾ , ਜੂਨੇਦ ਪੁੱਤਰ ਮੁਹੰਮਦ ਹਬੀਬ ਨੇ 79%  ਅਤੇ ਬੁਸ਼ਰਾ ਪੁੱਤਰੀ ਨੂਰ ਮੁਹੰਮਦ ਨੇ 75%  ਅੰਕਾਂ ਨਾਲ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 12ਵੀਂ ਵਿੱਚੋਂ 65%  ਵਿਦਿਆਰਥੀਆਂ ਨੇ 70% ਤੋਂ ਉੱਪਰ ਅੰਕ ਲਏ ਅਤੇ 10ਵੀਂ ਪਾਸ ਕੀਤੀ। ਬੱਚਿਆਂ ਦੀ ਵੱਡੀ ਕਾਮਯਾਬੀ ਲਈ ਸਕੂਲ ਸਟਾਫ ਅਤੇ ਬੱਚਿਆਂ ਦੀ ਅਣਥੱਕ ਮਿਹਨਤ ਦੀ ਸਕੂਲ ਦੇ ਚੇਅਰਮੈਨ ਜਨਾਬ ਮੁਹੰਮਦ ਸਲੀਮ ਨੇ ਸ਼ਲਾਘਾ ਕਰਦੇ ਹੋਏ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!