3.4 C
United Kingdom
Sunday, March 8, 2026

More

    ਜਦੋਂ ਲਵਾਂ ਤੇਰਾ ਨਾਂ

    ਦੁੱਖਭੰਜਨ ਰੰਧਾਵਾ
    0351920036369

    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |
    ਤੇਰੀ ਪਨਾਹੇਂ ਜਦੋਂ ਆਵਾਂ,
    ਮਾਫ ਹੁੰਦੇ ਨੇਂ ਗੁਨਾਂਹ |

    ਤੂੰ ਏ ਕੀ ਕੀਤਾ,
    ਤੇ ਮੈਂ ਏ ਕੀ ਕੀਤਾ |
    ਦੋਵਾਂ ਰਲਕੇ ਓ ਯਾਰਾ ,
    ਜਾਮ ਪਿਆਰ ਵਾਲਾ ਪੀਤਾ |
    ਸਾਨੂੰ ਕਿਸੇ ਨਾ ਮਿਲਾਇਆ,
    ਮਿਲਾਉਣ ਵਾਲਾ ਏ ਖੁਦਾ |
    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |

    ਮੈਨੂੰ ਮਿਲੀ ਏ ਸਜ਼ਾ,
    ਤੈਥੋਂ ਦੂਰ ਰਹਿਣ ਦੀ |
    ਅੱਖੋਂ ਹੰਝੂ ਰਹਿਣ ਵਹਿੰਦੇ,
    ਤੇ ਗਮ ਸਹਿਣ ਦੀ |
    ਮੈਂ ਟੀਸ ਨਾਲ ਟੀਸ,
    ਫੋੜਾ ਫੋੜੇ ਨਾ ਬਣਾਂ |
    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |

    ਮੇਰੇ ਗਲ ਵਿੱਚ ਪੀੜਾਂ,
    ਦੇ ਹਾਰ ਬੜੇ ਸੋਹੰਦੇ |
    ਉਹਨਾਂ ਨੂੰ ਓਹੀ ਮਿਲ ਗਿਆ,
    ਜੋ ਸੀ ਮੇਰੇ ਲਈ ਚਾਹੁੰਦੇ |
    ਮੇਰਾ ਅੰਤ ਹੋਣਾ ਮਾੜਾ,
    ਪਾਪ ਹੋ ਗਏ ਜਮਾਂ |
    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |

    ਉਹਦੇ ਸਾਹਵਾਂ ਨਾਲ,
    ਮੇਰੇ ਸਰੀਰ ਚ ਰਵਾਨੀਂ |
    ਉਹਦੀ ਸੁਣ ਲਵਾਂ ਆਵਾਜ਼,
    ਮੈਨੂੰ ਚੜਜੇ ਜਵਾਨੀਂ |
    ਉਹਦਾ ਸਾਥ ਜੇ ਨਾ ਰਿਹਾ,
    ਸਾਥ ਦੇਣਾਂ ਨਈਂ ਦਮਾਂ |
    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |

    ਦੁੱਖਭੰਜਨਾਂ ਰੂਹ ਦੀ ਤਸੱਲੀ,
    ਲਈ ਮਰਨ ਮੈਂ ਕੀਤਾ ਏ |
    ਵਾਂਗ ਸੁਕਰਾਤ ਯਾਰਾ ਜ਼ਹਿਰ,
    ਵੀ ਮੈਂ ਪੀਤਾ ਏ |
    ਮੇਰੇ ਜ਼ਖਮ ਪੀੜਾਂ ਨਾਲ,
    ਹੋਏ ਫੇਰ ਤੋਂ ਰਵਾਂ |
    ਤੇਰਾ ਲਵਾਂ ਜਦੋਂ ਨਾਂ,
    ਸਾਹਵਾਂ ਨੂੰ ਹੋ ਜਾਂਦੀ ਛਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!