3.1 C
United Kingdom
Sunday, March 8, 2026

More

    ਸ਼ਰਧਾਂਜਲੀ ਸਮਾਗਮ ਮੌਕੇ ਖੂਨਦਾਨ ਕੈਂਪ ਲਾਇਆ ਤੇ ਪੌਦੇ ਵੰਡੇ

    ਅਸ਼ੋਕ ਵਰਮਾ
    ਬਠਿੰਡਾ 16 ਜੁਲਾਈ : ਯੁਵਕ ਸੇਵਾਵਾਂ ਭਲਾਈ ਕਲੱਬ ਬੀੜ ਬਹਿਮਣ ਅਤੇ  ਯੰਗ ਬਲੱਡ ਕਲੱਬ  ਬਠਿੰਡਾ ਦੇ ਸਹਿਯੋਗ ਨਾਲ ਪਿੰਡ ਬੀੜ ਬਹਿਮਣ ਵਿਖੇ ਯੁਵਕ ਸੇਵਾਵਾ ਕਲੱਬ ਦੇ ਸਰਪ੍ਰਸਤ ਗੁਰਸੇਵਕ ਸਿੰਘ ਦੇ ਪਿਤਾ ਸਵ: ਹਮੀਰ ਸਿੰਘ ਦੀ ਇੱਛਾ ਮੁਤਾਬਕ ਉਨਾਂ ਦੀ ਅੰੰਤਮ ਅਰਦਾਸ  ਮੌਕੇ ਖੂਨਦਾਨ ਕੈਂਪ ਲਾਇਆ  ਜਿਸ ’ਚ 36 ਯੂਨਿਟ ਖੂਨਦਾਨ ਕੀਤਾ ਗਿਆ।ਯੰਗ ਬਲੱਡ ਕਲੱਬ  ਦੇ ਪ੍ਰਧਾਨ ਗੋਪਾਲ ਰਾਣਾ ਨੇ ਦੱਸਿਆ ਕਿ ਖੂਨ ਇਕੱਤਰ ਕਰਨ ਲਈ ਸਰਕਾਰੀ ਹਸਪਤਾਲ ਬਲੱਡ ਬੈਂਕ ਬਠਿੰਡਾ ਦੀ ਟੀਮ ਪੁੱਜੀ।  ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾ ਕੈਂਪ ਵਾਲੇ ਸਥਾਨ ਨੂੰ ਸੈਨੇਟਾਈਜ਼ ਕੀਤਾ ਅਤੇ ਖੂਨਦਾਨੀਆਂ  ਦੀ ਥਰਮਲ ਸਕੈਨਰ ਨਾਲ ਜਾਂਚ ਕਰਨ ਤੋਂ ਇਲਾਵਾ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪੂਰਾ ਪਾਲਣ ਕੀਤਾ ਗਿਆ। ਇਯ ਮੌਕੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ 21 ਸੌ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਕਲੱਬ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਆਦਿ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਨੇ ਵਾਤਾਵਰਨ ਦੀ ਸ਼ੁੱਧਤਾ ਲਈ 300 ਪੌਦੇ ਵੰਡੇ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਲਕੀਤ , ਸਿੰਘ ਅੰਮਿ੍ਰਤਪਾਲ ਸਿੰਘ ਤੇ ਸਕੱਤਰ ਗੁਰਦਾਸ ਸਿੰਘ ਨੇ  ਖੂਨਦਾਨੀਆਂ ਅਤੇ ਬਲੱਡ ਬੈਂਕ ਟੀਮ ਦਾ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!