9.8 C
United Kingdom
Monday, June 8, 2026

More

    ਆਡੀਓ ਵਾਇਰਲ ਮਾਮਲਾ:ਡੀਐਚਓ ਖਿਲਾਫ ਭਿ੍ਰਸ਼ਟਾਚਾਰ ਦਾ ਕੇਸ ਦਰਜ

    ਅਸ਼ੋਕ ਵਰਮਾ
    ਬਠਿੰਡਾ,16 ਜੁਲਾਈ:ਬਠਿੰਡਾ ਪੁਲਿਸ ਨੇ ਜ਼ਿਲਾ ਸਿਹਤ ਅਫ਼ਸਰ ਬਠਿੰਡਾ ਡਾ ਰਮੇਸ਼ਵਰੀ ਖਿਲਾਫ ਦੁਕਾਨਦਾਰਾਂ ਕੋਲੋਂ ਕਥਿਤ ਤੌਰ ਤੇ 200 ਰੁਪਏ ਮਹੀਨਾ ਵਸੂਲੀ ਕਰਨ ਸਬੰਧਾ ਵਾਇਰਲ ਹੋਈ ਆਡੀਓ ਨੂੰ ਲੈਕੇ ਪੁਲਿਸ ਕੇਸ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਸਿਵਲ ਸਰਜਨ ਬਠਿੰਡਾ ਵੱਲੋਂ ਪੁਲਿਸ ਨੂੰ ਲਿਖੇ ਪੱਤਰ ਦੇ ਅਧਾਰ ਤੇ ਡਾ ਮਹੇਸ਼ਵਰੀ ਨੂੰ  ਸੈਕਸ਼ਨ-7 ਆਫ ਪ੍ਰੀਵੈਂਨਸ਼ਨ ਆਫ ਕੁਰੱਪਸ਼ਨ (ਅਮੈਂਡਡ) ਐਕਟ ਤਹਿਤ ਨਾਮਜਦ ਕੀਤਾ ਹੈ। ਫਿਲਹਾਲ ਇਸ ਮਾਮਲੇ ’ਚ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਜ਼ਿਲਾ ਸਿਹਤ ਅਫਸਰ ਬਠਿੰਡਾ (ਡੀਐਚਓ) ਡਾ. ਰਮੇਸ਼ ਮਹੇਸ਼ਵਰੀ ਵੱਲੋਂ ਭੁੱਚੋ ਮੰਡੀ ਦੇ ਦੁਕਾਨਦਾਰਾਂ ਕੋਲੋਂ ਕਥਿਤ ਤੌਰ ਤੇ ਦੋ-ਦੋ ਸੌ ਰੁਪਏ ਮਹੀਨਾ ਮੰਗਣ ਦੀ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਆਡੀਓ ਵਿਚ ਹਰਿਆਣਾ ਦੇ ਇੱਕ ਸੇਵਾਮੁਕਤ ਐਸਐਮਓ ਜੋ ਭੁੱਚੋ ਮੰਡੀ ਦੇ ਇੱਕ ਕਰਿਆਨਾ ਦੁਕਾਨਦਾਰ ਦਾ ਭਰਾ ਹੈ ਅਤੇ ਡਾ ਮਹੇਸ਼ਵਰੀ ਵਿਚਕਾਰ ਹੋਈ ਗੱਲਬਾਤ ਦੌਰਾਨ ਐਸਐਮਓ ਦੇ ਭਰਾ ਵੱਲੋਂਮੁਲਾਜਮਾਂ  ਨੂੰ 200 ਰੁਪਏ ਮਹੀਨਾ ਨਾ ਦੇਣ ਦੇ ਵੇਰਵੇ ਸਾਹਮਣੇ ਆਏ ਸਨ।
                              ਡੀਐਚਓ ਨੇ ਸੇਵਾਮੁਕਤ ਐਸਐਮਓ ਨੂੰ ਉਲਾਂਭਾ ਜਿਹਾ ਦਿੱਤਾ ਸੀ  ਕਿ ਉਸ ਦੇ ਭਰਾ ਵੱਲੋਂ ਪੈਸੇ ਨਾ ਦੇਣ ਕਾਰਨ ਹੋਰ ਦੁਕਾਨਦਾਰ  ਵੀ ਪੈਸਾ ਦੇਣ ਤੋਂ ਪਾਸਾ ਵੱਟ ਰਹੇ ਹਨ। ਆਡੀਓ ’ਚ ਐਸਐਮਓ ਦੇ ਭਰਾ ਦੇ ਸਿਸਟਮ ਵਿਚ ਰਹਿ ਕੇ ਕੰਮ ਨਾਂ ਕਰਨ ਦੀ ਗੱਲ ਕਹੀ ਗਈ ਸੀ ਜਿਸ  ਕਾਰਨ ਉਨਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਡੀਐਚਓ ਨੇ ਸੇਵਾਮੁਕਤ ਐਸਅਮਓ ਨੂੰ ਆਪਣੇ ਭਰਾ ਨੂੰ ਸਮਝਾਉਣ ,ਇੱਕ ਵਾਰ 200 ਰੁਪਏ ਮਹੀਨਾ ਦੇ ਦੇਣ ਅਤੇ ਬਾਅਦ ’ਚ ਵਾਪਸ ਲੈ ਜਾਣ ਲਈ ਵੀ ਕਿਹਾ ਸੀ ਤਾਂ ਜੋ ਦੂਸਰੇ ਦੁਕਾਨਦਾਰ ਵੀ ਪੈਸੇ ਦੇਣ ਤੋਂ ਜਵਾਬ ਨਾਂ ਦੇਣ। ਇਸ ਮਾਮਲੇ ਨੂੰ ਲੈਕੇ ਸਿਹਤ ਵਿਭਾਗ ਦੀ ਵੱਡੀ ਪੱਧਰ ਤੇ ਬਦਨਾਮੀ ਹੋ ਰਹੀ ਸੀ ਕਿ ਲੱਖਾਂ ਰੁਪਏ ਤਨਖ਼ਾਹਾਂ ਲੈਣ ਵਾਲੇ ਡਾਕਟਰ 200-200 ਰੁਪਏ ਇਕੱਠਾ ਕਰਕੇ ਮਨੁੱਖਤਾ ਅਤੇ ਕਥਿਤ ਵੱਢੀਖੋਰੀ ਦੀ ਹੱਦਾਂ ਪਾਰ ਕਰ ਰਹੇ ਹਨ।
                             ਆਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਸਮਾਜਸੇਵੀ ਆਗੂ ਸਾਧੂ ਰਾਮ ਕੁਸਲਾ ਨੇ ਸਿਹਤ ਵਿਭਾਗ ਪੰਜਾਬ ਤੋਂ ਡਾ ਮਹੇਸ਼ਵਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ।  ਸਿਹਤ ਵਿਭਾਗ  ਦੀ ਹੋ ਰਹੀ  ਕਿਰਕਿਰੀ ਨੂੰ ਦੇਖਦਿਆਂ ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਨੇ ਜਿਲਾ ਪੁਲਿਸ ਮੁਖੀ ਨੂੰ ਪੱਤਰ ਲਿਖਕੇ ਪੜਤਾਲ ਦੀ ਕਰਨ ਲਈ ਕਿਹਾ ਸੀ। ਐਸਐਸਪੀ ਵੱਲੋਂ ਮਾਮਲੇ ਦੀ ਜਾਂਚ ਐਸਪੀ ਇਨਵੈਸਨੀਗੇਸ਼ਨ ਗੁਰਬਿੰਦਰ ਸਿੰਘ ਸੰਘਾ ਨੂੰ ਸੌਂਪੀ ਗਈ ਸੀ ਜਿੰਨਾਂ ਬੁੱਧਵਾਰ ਸ਼ਾਮ ਨੂੰ ਆਪਣੀ ਰਿਪੋਰਟ ਸੌਂਪ ਕੇ ਪੁਲਿਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਪੜਤਾਲੀਆ ਰਿਪੋਰਟ ਬਾਰੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਡਾ ਰਮੇਸ਼ ਮਹੇਸ਼ਵਰੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
           
                 ਨਿਯਮਾਂ ਮੁਤਾਬਕ ਕਾਰਵਾਈ:ਐਸਐਚਓ
    ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰੰਘ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਮੁਲਜਮ ਨੂੰ ਆਪਣਾ ਪੱਖ ਰੱਖਣ ਲਈ ਸੱਤ ਦਿਨ ਦਾ ਨੋਟਿਸ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਜੇਕਰ ਡਾ ਮਹੇਸ਼ਵਰੀ ਪੇਸ਼ ਨਹੀਂ ਹੁੰਦੇ ਤਾਂ ਇੱਕ ਵਾਰ ਫਿਰ ਇਹੋ ਪ੍ਰਕਿਰਿਆ ਦੁਰਹਾਈ ਜਾਏਗੀ। ਉਨਾਂ ਆਖਿਆ ਕਿ ਫਿਰ ਵੀ ਉਹ ਪੇਸ਼ ਨਹੀਂ ਹੁੰਦੇ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਜਿਸ ’ਚ ਗਿ੍ਰਫਤਾਰੀ ਵੀ ਸ਼ਾਮਲ ਹੈ।
               
                     ਉੱਚ ਪੱਧਰੀ ਜਾਂਚ ਦੀ ਮੰਗ
    ਅੱਜ ਵੀ ਸ੍ਰੀ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਜੇਕਰ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਕੀਤੀ ਜਾਏ ਤਾਂ ਵੱਢੀਖੋਰੀ ਦਾ ਵੱਡੀ ਸਕੈਂਡਲ ਸਾਹਮਣੇ ਆ ਸਕਦਾ ਹੈ। ਉਨਾਂ ਸਿਹਤ ਮੰਤਰੀ ਨੂੰ ਇਸ ਮਾਮਲੇ ’ਚ ਢੁੱਕਵਾਂ ਐਕਸ਼ਨ ਲੈਣ ਲਈ ਆਖਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!