ਦੁੱਖਭੰਜਨ ਸਿੰਘ ਰੰਧਾਵਾ
0351920036369

ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |
ਉਹ ਇੱਕ ਦੇਵੇ ਤਾਂ ਸੌ ਜਾਣੀਂ,
ਓਹ ਦੇ ਕੇ ਕਦੇ ਗਿਣਾਉਂਦਾ ਨਈਂ |
ਓਹ ਕੱਜਣ ਆਇਆ ਕੱਜ ਦੇਂਦਾ,
ਬੇ ਪੱਤਿਆਂ ਨੂੰ ਵੀ ਲੱਜ ਦੇਂਦਾ,
ਓਹ ਕਾਫਿਰ ਨੂੰ ਵੀ ਹੱਜ ਦੇਂਦਾ,
ਜਿੰਨੀ ਹੋਵੇ ਓਨੀ ਰੱਖਦਾ ਏ,
ਗੱਲ ਨੂੰ ਬਹੁਤ ਵਧਾਉਂਦਾ ਨਈਂ |
ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |
ਓਹ ਖਾਲੀ ਝੋਲੀ ਭਰ ਦੇਵੇ,
ਓਹ ਨੀਵੇਂ ਨੂੰ ਉੱਚਾ ਕਰ ਦੇਵੇ,
ਸੱਚੇ ਮਨ ਤੋਂ ਮੰਗੀਏ ਵਰ ਦੇਵੇ,
ਉਹ ਦੇਣ ਲੱਗਾ ਕਦੇ ਸੋਚੇ ਨਾ,
ਤੇ ਲੈਣ ਲੱਗਾ ਕਤਰਾਉਂਦਾ ਨਈਂ |
ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |
ਜੇ ਕਿਤੇ ਛੋਟਾ ਕਾਰੋਬਾਰ ਹੋਵੇ,
ਜੇ ਰੱਬ ਨਾਲ ਸੱਚਾ ਪਿਅਾਰ ਹੋਵੇ,
ਮਿਹਨਤ ਕਸ਼ ਹੀ ਹੱਕਦਾਰ ਹੋਵੇ,
ਜੇ ਗੁੱਡੀ ਆਪਣੇਂ ਹੱਥੀਂ ਚਾੜ ਦੇਵੇ,
ਤੇ ਫੇਰ ਕਦੇ ਕਟਵਾਉਂਦਾ ਨਈਂ |
ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |
ਓਹ ਤੇਰੇ-ਮੇਰੇ ਵਿੱਚ ਵੱਸਦਾ ਏ,
ਕੀ-ਕੀ ਕਰਨਾ ਰਹਿੰਦਾ ਦੱਸਦਾ ਏ,
ਕੁਝ ਕਈ ਵਾਰ ਨਾ ਹੁੰਦਾ ਵੱਸਦਾ ਏ,
ਮਸਲਾ ਕਦੇ ਨਾ ਬਣਨ ਦੇਵੇ,
ਜੇ ਬਣ ਜਾਵੇ ਤਾਂ ਭਖਾਉਂਦਾ ਨਈਂ |
ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |
ਸਦਾ ਦੁੱਖਭੰਜਨ ਠੇਡੇ ਖਾਂਦਾ ਏ,
ਓਹ ਜਿੱਥੇ-ਕਿਤੇ ਵੀ ਜਾਂਦਾ ਏ |
ਬੜਾ ਮਨ ਆਪਣਾਂ ਸਮਝਾਂਦਾ ਏ,
ਓਹ ਸਿੱਖਣ ਨੂੰ ਛੱਡ ਦੇਂਦਾ ਏ,
ਕਦੇ ਆ ਕੇ ਆਪ ਸਿਖਾਉਂਦਾ ਏ |
ਕਦੇ ਆ ਕੇ ਆਪ ਸਿਖਾਉਂਦਾ ਨਈ
ਰੱਬ ਦੇ ਘਰ ਵਿੱਚ ਘਾਟਾ ਨਈਂ,
ਓਹ ਦੇ ਕੇ ਕਦੇ ਜਤਾਉਂਦਾ ਨਈਂ |