ਮਹਿਲ ਕਲਾਂ 15 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦਾ ਦਸਵੀਂ ਦਾ ਨਤੀਜਾ 100% ਰਿਹਾ I ਜਿਸ ਵਿੱਚ ਸੁਖਮੀਤ ਕੌਰ ਗਿੱਲ ਨੇ 90.6 % ਅੰਕ ਪ੍ਰਾਪਤ ਕਰਕੇ ਪਹਿਲਾ, ਜਸਮੀਤ ਸਿੰਘ ਨੇ 86.4 % ਅਤੇ ਰੁਪਿੰਦਰ ਕੌਰ ਨੇ 85% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ, ਸਕੂਲ ਦਾ ਅਤੇ ਆਪਣੇ ਖੇਤਰ ਦਾ ਨਾਮ ਰੌਸ਼ਨ ਕੀਤਾ . ਇਸ ਰਿਜਲਟ ਵਿੱਚ 19 ਬੱਚਿਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ I ਬਾਕੀ ਸਾਰੇ ਬੱਚੇ ਵੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ I ਪ੍ਰਿੰਸੀਪਲ ਸ਼੍ਰੀਮਤੀ ਨਵਜੋਤ ਕੌਰ ਨੇ ਇਸ ਮੌਕੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਮਾਪਿਆਂ, ਸਮੂਹ ਅਧਿਆਪਕਾਂ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਸਦਕਾ ਹੀ ਮੁਮਕਿਨ ਹੋ ਪਾਇਆ ਹੈ I ਸਕੂਲ ਦਾ ਪਿਛਲੇ ਦਿਨੀ ਐਲਾਨਿਆ ਬਾਰਵੀਂ ਦਾ ਨਤੀਜਾ ਵੀ ਸ਼ਤ ਪ੍ਰਤੀਸ਼ਤ ਰਿਹਾ ਸੀ I ਇਸ ਮੌਕੇ ਸਕੂਲ ਮੈਨੇਜਮੇਂਟ ਨੇ ਵੀ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਭ ਲਈ ਪ੍ਰਿੰਸੀਪਲ ਮੈਡਮ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਹੀ ਸਕੂਲ ਦੇ ਨਤੀਜੇ ਇੰਨੇ ਸ਼ਾਨਦਾਰ ਆ ਰਹੇ ਹਨ I ਸਕੂਲ ਨੂੰ ਆਪਣੇ ਸਾਰੇ ਹੀ ਬੱਚਿਆਂ ਤੇ ਮਾਣ ਹੈ।