ਪ੍ਰਸ਼ੋਤਮ ਪੱਤੋ
ਮਾੜੇ ਤੋਂ ਖੋਹ ਕੇ ਖਾਵੇਂ ਇਹ ਸੰਸਾਰ ਤੇਰਾ।
ਜੋ ਮੇਰਾ -ਮੇਰਾ ਆਖੇ ਨਹੀਂ ਹੈ ਯਾਰ ਤੇਰਾ।
ਭਰਾਵਾਂ ਵਿੱਚ ਜੋ ਵੰਡੀਆਂ ਪਾਵੇ,
ਨਫ਼ਰਤ ਦੇ ਬੀਜ ਬੀਜੇ ਫ਼ੋਕਾ ਪਿਆਰ ਤੇਰਾ।
ਲਾਲ ਲਹੂ ਦਾ ਰੰਗ ਜੋ ਚਿੱਟਾ ਕਰ ਦਿੱਤਾ,
ਅਣਖ਼ ਤੇਰੀ ਰੋਲ਼ ਕੇ,ਭੰਨਤਾ ਹੰਕਾਰ ਤੇਰਾ।
ਕਰਕੇ ਅਹਿਸਾਨ ਤੇਰੇ ਤੇ, ਅੰਦਰੋਂ ਨੀਵਾਂ ਦਿਖਾਵੇ,
ਪੱਠੇ ਕੰਮ ਕਰਾਉਣ ਲਈ, ਨਹੀਂ ਸੁਣਦਾ ਇਨਕਾਰ ਤੇਰਾ।
ਲਹਿਰ ਬਣਾ ਕੇ ਇਨ੍ਹਾਂ ਨਾਲ ਟੱਕਰ ਲੈਣ ਲਈ,
‘ਪੱਤੋ’ਨੰਗਾ ਕਰੋ ਲੋਕਾਂ ਵਿੱਚ ਕਿਰਦਾਰ ਤੇਰਾ।