19.4 C
United Kingdom
Wednesday, June 24, 2026

More

    ਬਾਦਲ ਪ੍ਰੀਵਾਰ ‘ਤੇ ਸਾਡੇ ਵੱਲੋਂ ਲਗਾਏ ਦੋਸ਼ ਡੇਰਾ ਪ੍ਰੇਮੀਆਂ ਨੇ ਇਕਬਾਲੀਆ ਬਿਆਨ ਦੇਕੇ ਸੱਚ ਸਾਬਤ ਕੀਤੇ- ਬ੍ਰਹਮਪੁਰਾ, ਬਡਾਲੀ, ਪੀਰਮੁਹੰਮਦ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਜਿੰਨਾ ਕਾਰਨਾ ਕਰਕੇ ਪਾਰਟੀ ਦੇ ਅੰਦਰ ਤੇ ਬਾਹਰ ਕਹਿੰਦੇ ਸਾ ਹੁਣ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਉਹਨਾ ਦੋਸਾ ਨੂੰ ਇਕਬਾਲੀਆ ਬਿਆਨਾ ਵਿੱਚ ਸੱਚ ਸਾਬਤ ਕੀਤਾ ਹੈ । ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ ਨੇ ਜਥੇਦਾਰ ਬ੍ਰਹਮਪੁਰਾ ਦਾ ਬਿਆਨ ਪ੍ਰੈਸ ਨੂੰ ਜਾਰੀ ਕਰਦਿਆ ਕਿਹਾ ਹੈ ਕਿ ਸ੍ਰੌਮਣੀ ਅਕਾਲੀ ਦਲ ਦੇ ਸਾਨਾਮੱਤੇ ਇਤਿਹਾਸ ਨੂੰ ਜਿੰਨਾ ਲੋਕਾ ਨੇ ਕਲੰਕਿਤ ਕਰਕੇ ਡੇਰਾਵਾਦ ਨੂੰ ਬੜਾਵਾ ਦਿੰਦਿਆ ਡੇਰਾ ਸਿਰਸਾ ਜਾਕੇ ਵੋਟਾ ਮੰਗੀਆ ਤੇ ਫਿਰ ਉਸ ਪਾਖੰਡੀ ਬਾਬੇ ਦੀਆ ਫਿਲਮਾ ਰਿਲੀਜ ਕਰਵਾਈਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਆਫੀ ਮੰਗਵਾਈ ਉਹਨਾ ਨੂੰ ਪੰਥਕ ਰਿਵਾਇਤਾਂ ਮੁਤਾਬਿਕ ਜਦ ਤੱਕ ਸਜਾ ਨਹੀ ਮਿਲਦੀ ਉਸ ਵਕਤ ਤੱਕ ਜਾਨ ਨਹੀ ਛੁੱਟਣੀ । ਟਕਸਾਲੀ ਅਕਾਲੀ ਨੇਤਾਵਾ ਨੇ ਕਿਹਾ ਹੈ ਕਿ ਬਰਗਾੜੀ ਬਹਿਬਲ ਕਾਡ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਦੀਆ ਘਟਨਾਵਾ ਨੇ ਪੂਰੀ ਦੁਨੀਆ ਵਿੱਚ ਖਾਲਸਾ ਪੰਥ ਨੂੰ ਹੈਰਾਨ ਤੇ ਪ੍ਰੇਸ਼ਾਨ ਕੀਤਾ ਹੈ । ਉਹਨਾ ਕਿਹਾ ਕਿ ਡੇਰਾ ਸਿਰਸਾ ਦੇ ਸਾਧ ਨੂੰ ਮੁਆਫ਼ ਕਰਨ ਤੋ ਬਾਅਦ ਉਸ ਫੈਸਲੇ ਨੂੰ ਸਹੀ ਠਹਿਰਾਉਣ ਲਈ 96 ਲੱਖ ਰੁਪਏ ਦੇ ਇਸ਼ਤਿਹਾਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਰਾਹੀ ਗੁਰੂ ਕੀ ਗੋਲਕ ਵਿੱਚੋ ਖਰਚ ਕੀਤੇ ਗਏ ਉਹ ਪੈਸੇ ਵਾਪਸ ਗੁਰੂ ਕੀ ਗੋਲਕ ਵਿਚ ਪਾਏ ਜਾਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!