19.8 C
United Kingdom
Sunday, September 6, 2026

More

    ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਏ ਨੌਜਵਾਨ ਹਰਪਾਲ ਸਿੰਘ ਛਾਪਾ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ

    ਮਹਿਲ ਕਲਾਂ 14 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਛਾਪਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਹਰਪਾਲ ਸਿੰਘ 34 ਸਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਛਾਪਾ ਦੀ ਮ੍ਰਿਤਕ ਦੇਹ ਵੱਖ ਵੱਖ ਰਾਜਨੀਤਕ ਆਗੂਆਂ ਦੇ ਉਪਰਾਲੇ ਸਦਕਾ  ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਛਾਪਾ ਵਿਖੇ ਪੁੱਜੀ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਮੋਹਤਬਰ ਵਿਅਕਤੀਆਂ ਰਾਜਨੀਤਕ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਨੂੰ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ।ਇਸ ਮੌਕੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਛਾਪਾ ਘਰ ਦੀ ਜ਼ਮੀਨ ਵਿਕਣ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਆਜ ਤੇ ਪੈਸੇ ਲੈ ਕੇ ਰੋਟੀ ਰੋਜ਼ੀ ਕਮਾਉਣ ਲਈ 30 ਮਈ 2019 ਨੂੰ ਸਾਊਦੀ ਅਰਬ ਵਿਖੇ ਗਿਆ ਸੀ ਪਹਿਲਾਂ ਤਾਂ ਦੋ ਮਹੀਨੇ ਉਸ ਨੂੰ ਉੱਥੇ ਕੰਮ ਨਹੀਂ ਮਿਲਿਆ ਪਰ ਉਸ ਤੋਂ ਬਾਅਦ ਤਿੰਨ ਮਹੀਨੇ ਉੱਥੇ ਕੰਮ ਕਰਦੇ ਰਹੇ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਨਾਲ 4 ਫਰਵਰੀ ਨੂੰ ਸਾਊਦੀ ਅਰਬ ਤੋਂ ਫੋਨ ਤੇ ਗੱਲਬਾਤ ਹੋਈ ਉਸ ਨੂੰ ਸਕੂਲ ਵਿੱਚ ਪੜ ਰਹੀਆਂ ਦੋ ਲੜਕੀਆਂ ਦੀਆਂ ਫ਼ੀਸਾਂ ਭਰਨ ਸਬੰਧੀ ਪੈਸੇ ਭੇਜਣ ਲਈ ਕਿਹਾ ਗਿਆ ਸੀ ਉਸ ਨੇ ਕਿਹਾ ਸੀ ਕਿ 10 ਫਰਵਰੀ ਤੋਂ ਬਾਅਦ ਤਨਖਾਹ ਮਿਲਣ ਅਤੇ ਪੈਸੇ ਭੇਜਾਂਗਾ ਪਰ ਉਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਸਬੰਧੀ 7 ਫਰਵਰੀ ਨੂੰ ਸਾਊਦੀ ਅਰਬ ਤੋਂ ਫੋਨ ਤੇ ਸੂਚਨਾ ਮਿਲੀ ਉਨ੍ਹਾਂ ਕਿਹਾ ਕਿ ਸਾਨੂੰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੇ ਹੀ ਇਸ ਸਬੰਧੀ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਧਿਆਨ ਵਿੱਚ ਲਿਆਂਦਾ ਉਨ੍ਹਾਂ ਵੱਲੋਂ ਪਹਿਲ ਕਦਮੀ ਕਰਕੇ ਵੱਖ ਵੱਖ ਰਾਜਨੀਤਕ ਆਗੂਆਂ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਉਣ ਉਪਰੰਤ ਪੂਰੀ ਕਾਗਜ਼ੀ ਕਾਰਵਾਈ ਦੀ ਫਾਈਲ ਤੁਰੰਤ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਦਿਆਂ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ 5ਮਹੀਨਿਆਂ ਬਾਅਦ ਅੱਜ ਪਿੰਡ ਛਾਪਾ ਵਿਖੇ ਲਿਆਂਦਾ ਗਿਆ ਉਨ੍ਹਾਂ ਕਿਹਾ ਕਿ ਮੇਰੇ ਪਤੀ ਦੀ ਮੌਤ ਹੋ ਜਾਣ ਕਾਰਨ ਹੁਣ ਘਰ ਵਿੱਚ ਕੋਈ ਕਮਾਊ ਵਿਅਕਤੀ ਨਹੀਂ ਰਹਿ ਗਿਆ ਜਿਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਮੇਰੇ ਦੋ ਧੀਆਂ ਜੋ ਕਿ ਇੱਕ ਲੜਕੀ ਅੱਠਵੀਂ ਕਲਾਸ ਤੇ ਦੂਜੀ ਲੜਕੀ ਨੌਵੀਂ ਕਲਾਸ ਵਿੱਚ ਪੜ੍ਹਾਈ ਕਰ ਰਹੀਆ ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕੇ ਸਾਡੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇਸ ਮੌਕੇ ਉਘੇ ਸਮਾਜ ਸੇਵੀ ਕੰਨਗੋ ਉਜਾਗਰ ਸਿੰਘ ਛਾਪਾ, ਵਿਧਾਇਕ ਪੰਡੋਰੀ ਦੇ ਪੀ ਏ ਬਿੰਦਰ ਸਿੰਘ ਖ਼ਾਲਸਾ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਿੰਕਾ ਬਾਹਮਣੀਆਂ ,ਸ੍ਰੋਮਣੀ ਅਕਾਲੀ ਦਲ ਬ ਦੇ ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ ਨੇ ਮਿ੍ਤਕ ਨੌਜਵਾਨ ਹਰਪਾਲ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਇਸ ਪਰਿਵਾਰ ਦੀ ਜ਼ਮੀਨ ਵਿਕਣ ਤੋਂ ਬਾਅਦ ਰੁਜ਼ਗਾਰ ਦਾ ਕੋਈ ਸਾਧਨ ਨਾ ਹੋਣ ਕਰਕੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਰੋਟੀ ਰੋਜ਼ੀ ਕਮਾਉਣ ਲਈ ਹਰਪਾਲ ਸਿੰਘ ਸਾਊਦੀ ਅਰਬ ਗਿਆ ਸੀ ਪਰ ਉਸ ਦੀ ਸੱਤ ਫਰਵਰੀ ਨੂੰ ਮੌਤ ਹੋ ਜਾਣ ਤੋਂ ਬਾਅਦ ਘਰ ਦੀ ਅਰਥ ਕਾਲ ਤੋਂ ਹੋਰ ਖਰਾਬ ਹੋ ਚੁੱਕੀ ਹੈ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਇਸ ਪਰਿਵਾਰ ਨੂੰ ਮੁੜ ਵਸੇਬੇ ਲਈ ਆਰਥਕ ਸਹਾਇਤਾ ਦਿੱਤੀ ਜਾਵੇ ਇਸ ਮੌਕੇ ਸਰਪੰਚ ਸਰਬਜੀਤ ਕੌਰ ਦਿਓਲ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ, ਪੰਚ ਗੁਰਮੁਖ ਸਿੰਘ ,ਕੁਲਵਿੰਦਰ ਸਿੰਘ, ਬਲਵੰਤ ਸਿੰਘ,ਮਨਜੀਤ ਸਿੰਘ, ਅਜਮੇਰ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ ਪੰਚ , ਅਕਾਲੀ ਦਲ (ਅ) ਦੇ ਸੀਨੀਅਰ ਆਗੂ ਜਥੇਦਾਰ ਮੁਖਤਿਆਰ ਸਿੰਘ ਛਾਪਾ , ਅਮਰਜੀਤ ਸਿੰਘ ਛਾਪਾ ,ਗੁਰਦਆਰਾ ਸਿੱਧ ਸਰ ਕਾਲਾ ਮੱਲਾ ਸਹਿਬ ਛਾਪਾ ਦੇ ਪ੍ਰਧਾਨ ਨਾਜਰ ਸਿੰਘ ਮੁਹਾਲੀ, , ਸੂਬੇਦਾਰ ਚਰਨ ਸਿੰਘ ਬਿੱਟੂ ਸਿੰਘ ਸੋਹੀ, ਅਮਨਦੀਪ ਸਿੰਘ ਪ੍ਰਿੰਸੀਪਲ ਬਲਜੀਤ ਸਿੰਘ, ਨਾਮਧਾਰੀ ਅਜੀਤ ਸਿੰਘ ,ਰਿੰਕੂ ਸਿੰਘ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਰਿਸ਼ਤੇਦਾਰ ਮਿੱਤਰ ਦੋਸਤਾਂ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!