12 C
United Kingdom
Monday, June 8, 2026

More

    ਨਸ਼ਿਆਂ ਖਿਲਾਫ ਕਾਰਵਾਈ ਤਹਿਤ ਦੋ ਵਿਅਕਤੀ ਗਿ੍ਰਫਤਾਰ

    ਅਸ਼ੋਕ ਵਰਮਾ
    ਮਾਨਸਾ, 14 ਜੁਲਾਈ :ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ 4 ਮੁਕੱਦਮੇ ਦਰਜ ਕੀਤੇ ਹਨ। ਮੁਲਜਮਾਂ ਤੋਂ  165 ਲੀਟਰ ਲਾਹਣ ਅਤੇ 45 ਬੋਤਲਾਂ ਸਰਾਬ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਜੂਆ ਐਕਟ ਤਹਿਤ 2 ਮੁਕੱਦਮੇ ਦਰਜ ਕਰਕੇ 9 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 31,550/-ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਪਿ੍ਰਤਪਾਲ ਸਿੰਘ ਵਾਸੀ ਭੰਮੇ ਕਲਾਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਾਇਆ, ਅਤੇ ਮੁਲਜਮ ਨੂੰ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ ਗਈ।
                ਆਬਕਾਰੀ ਸਟਾਫ ਨੇ ਆਤਮਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਢਾਲੀ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ਕਰਵਾ ਕੇ 36 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ, ਪਰ ਗਿ੍ਰਫਤਾਰੀ ਬਾਕੀ ਹੈ। ਇਸੇ ਤਰਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਸਤਵੀਰ ਸਿੰਘ ਪੁੱਤਰ ਠੰਢੂ ਸਿੰਘ ਵਾਸੀ ਅਹਿਮਦਪੁਰ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਾਇਆ ਅਤੇ 15 ਲੀਟਰ ਲਾਹਣ ਬਰਾਮਦ ਕੀਤੀ, ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਸਿਟੀ ਬੁਢਲਾਡਾ ਦੀ ਹੀ ਪੁਲਿਸ ਨੇ ਕਰਨਦੀਪ ਪੁੱਤਰ ਪੰਜਾਬ ਰਾਮ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ) ਬਰਾਮਦ ਹੋਣ ਤੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਨਸ਼ਿਆਂ ਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਇਸੇ ਤਰਾਂ ਹੀ ਜਾਰੀ ਰਹੇਗੀ।
                    ਜੂਏਬਾਜਾਂ  ਅੱਤੇ ਸੱਟੇਬਾਜਾਂ ਖਿਲਾਫ ਕਾਰਵਾਈ
    ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸੋਨੂੰ ਪੁੱਤਰ ਬੁੱਧ ਰਾਮ, ਅੰਗਰੇਜ ਕੁਮਾਰ ਪੁੱਤਰ ਸੰਕਰ ਲਾਲ, ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ, ਜੱਸਾ ਸਿੰਘ ਪੁੱਤਰ ਕਰਨੈਲ ਸਿੰਘ, ਰਾਜੂ ਪੁੱਤਰ ਸੰਕਰ ਲਾਲ, ਰਾਜਾ ਰਾਮ ਪੁੱਤਰ ਰਾਮ ਭਗਤ ਅਤੇ ਦੀਪਕ ਸਰਮਾ ਪੁੱਤਰ ਰਾਮ ਨਾਥ ਵਾਸੀਆਨ ਸਰਦੂਲਗੜ ਨੂੰ ਤਾਸ਼ ਦੇ ਪੱਤਿਆ ਪਰ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌਕਾ ਤੇ ਕਾਬੂ ਕਰਕੇ ਉਹਨਾਂ ਪਾਸੋਂ 29,550/-ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਹੋਣ ਤੇ ਸਾਰਿਆਂ ਵਿਰੁੱਧ ਥਾਣਾ ਸਰਦੂਲਗੜ ਵਿਖੇ ਜੂਆ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।ਥਾਣਾ ਬਰੇਟਾ ਦੀ ਪੁਲਿਸ ਨੇ ਅਮਨਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰੇਟਾ ਅਤੇ ਗਗਨ ਕੁਮਾਰ ਉਰਫ ਗਾਗੀ ਪੁੱਤਰ ਧਰਮਵੀਰ ਵਾਸੀ ਬਰੇਟਾ ਨੂੰ ਦੜਾ ਸੱਟਾ ਲਗਾਉਦਿਆਂ ਮੌਕਾ ਤੇ ਕਾਬੂ ਕਰਕੇ ਉਹਨਾਂ ਪਾਸੋਂ 2,000/-ਰੁਪਏ ਦੀ ਨਗਦੀ ਬਰਾਮਦ ਹੋਣ ਤੇ ਦੋਨਾਂ ਵਿਰੁੱਧ ਜੂਆ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!