-ਸਕਾਟਲੈਂਡ ਦੇ ਪਰਥਸ਼ਾਇਰ ਇਲਾਕੇ ਦੀ ਹੈ ਵਸਨੀਕ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਹੁਣ ਤੱਕ ਹੋਈਆਂ ਮੌਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾਵਾਇਰਸ ਕਾਰਨ ਜਿਆਦਾਤਰ ਬਜ਼ੁਰਗ ਜਾਂ ਮਾੜੀ ਪ੍ਰਤੀਰੋਧਕ ਪ੍ਰਣਾਲੀ ਵਾਲੇ ਲੋਕ ਹੀ ਜਾਨ ਤੋਂ ਹੱਥ ਧੋਂਦੇ ਹਨ। ਸਕਾਟਲੈਂਡ ਦੇ ਪਰਥਸ਼ਾਇਰ ਇਲਾਕੇ ਦੀ ਦੱਖਣ ਭਾਰਤੀ ਮੂਲ ਦੀ 98 ਸਾਲਾ ਡੈਫਨੇ ਸ਼ਾਹ ਨੇ ਵਡੇਰੀ ਉਮਰ ਦੇ ਬਾਵਜੂਦ ਵੀ ਵਾਇਰਸ ਨੂੰ ਹਰਾ ਦਿੱਤਾ ਹੈ। 1921 ‘ਚ ਕੋਚੀ ਵਿੱਚ ਜਨਮੀ ਡੈਫਨੇ ਸ਼ਾਹ 1980 ਵਿੱਚ ਸਕਾਟਲੈਂਡ ਦੇ ਸ਼ਹਿਰ ਪਰਥ ਆਣ ਵਸੀ ਸੀ ਤੇ ਹੁਣ ਸੇਂਟ ਮੇਡੋਅ ਵਿਖੇ ਰਹਿ ਰਹੀ ਹੈ। ਬੀਤੇ ਦਿਨੀਂ ਉਸ ਨੂੰ ਕੋਰੋਨਾਵਾਇਰਸ ਨੇ ਆਣ ਘੇਰਿਆ ਸੀ। ਤੰਦਰੁਸਤ ਹੋਣ ਕਾਰਨ ਹਸਪਤਾਲ ਡੈਫਨੇ ਦੀ ਤਾਕਤਵਰ ਇੱਛਾ ਸ਼ਕਤੀ ਤੋਂ ਹੈਰਾਨ ਨਜ਼ਰ ਆ ਰਿਹਾ ਸੀ, ਜਿਸਨੇ ਬੇਹੱਦ ਸਾਕਾਰਾਤਮਕ ਰਹਿ ਕੇ ਮੌਤ ਨੂੰ ਵੀ ਮਾਤ ਦੇ ਦਿੱਤੀ ਹੈ। ਤੰਦਰੁਸਤ ਹੋਣ ਉਪਰੰਤ ਉਹ ਆਪਣੇ ਘਰ ਆਰਾਮ ਕਰ ਰਹੀ ਹੈ।