3.4 C
United Kingdom
Sunday, March 8, 2026

More

    ਉਡਾਰੀ

    ਜੱਗਾ ਗਿੱਲ ਸਾਫੂਵਾਲਾ

    ਵਿੱਚ ਜਹਾਜ਼ਾਂ ਬੈਠ ਉਡਾਰੀ। ਮਾਰਨ ਲੋਕ ਵਿਦੇਸ਼ਾਂ ਨੂੰ
    ਲੈ ਕਰਜ਼ੇ ਦੀ ਪੰਡ ਉਧਾਰੀ ਬਦਲਣ ਦੇ ਲਈ ਲੇਖਾਂ ਨੂੰ
    ਨਿੱਤ ਜਹਾਜਾਂ ਵਿੱਚ ਉਡਾਰੀ ਮਾਰਨ ਲੋਕ ਵਿਦੇਸ਼ਾਂ ਨੂੰ
    ਲੈ ਕਰਜ਼ੇ ਦੀ ਪੰਡ ਉਧਾਰੀ…..

    ਹੱਦੋਂ ਵੱਧ ਕੁਰੱਪਸ਼ਣ ਹੋ ਗਈ ਦੇਸ਼ ਮੇਰੇ ਵਿੱਚ ਰੁਕਦੀ ਨੀ
    ਗੱਲ ਗ਼ਰੀਬ ਦੀ ਸੁਣੇ ਨਾਂ ਕੋਈ ਸੌਦੇ-ਬਾਜ਼ੀ ਮੁੱਕਦੀ ਨੀ
    ਸਾਰੀ ਦੁਨੀਆਂ ਕਰੇ ਤਰੱਕੀ ਇੰਡੀਆ ਆਉਦੀ ਹੇਠਾਂ ਨੂੰ
    ਲੈ ਕਰਜ਼ੇ ਦੀ ਪੰਡ ਉਧਾਰੀ…..
    ਵਿੱਚ ਜਹਾਜ਼ਾਂ ਬੈਠ ਉਡਾਰੀ….

    ਵਿੱਚ ਉਲੰਪਕ ਸਾਰੀ ਦੁਨੀਆਂ ਤਗਮੇਂ ਲੈ-ਲੈ ਮੁੜਦੀ ਏ
    ਸਾਡੀ ਜਵਾਨੀ ਨਸ਼ਿਆਂ ਖਾਦੀ ਗੋਡਿਆਂ ਉੱਤੇ ਰੁੜਦੀ ਏ
    ਠੋਕਣ ਵਾਲਿਆਂ ਕਿੱਲ ਠੋਕ ਤੇ ਅਸੀਂ ਠੋਕ ਦੇ ਮੇਖਾਂ ਨੂੰ
    ਲੈ ਕਰਜ਼ੇ ਦੀ ਪੰਡ ਉਧਾਰੀ…..
    ਨਿੱਤ ਜਹਾਜ਼ਾਂ ਵਿੱਚ ਉਡਾਰੀ….

    ਓਸ ਖੇਤ ਦਾ ਰੱਬ ਹੀ ਰਾਖਾ ਚੌੰਕੀਦਾਰ ਹੀ ਚੋਰ ਜਿੱਥੇ
    ਕਾਂਵਾਂ ਰੌਲੀ ਸੁਣੇ ਬਥੇਰੀ ਕੋਈ ਨਾਂ ਬੋਲਦਾ ਮੋਰ ਦਿਸੇ
    ਸਾਫੂਵਾਲੀਏ ਜੱਗੇ ਗਿੱਲ ਦੀ ਚੁੱਭਣੀ ਗੱਲ ਅਨੇਕਾਂ ਨੂੰ
    ਵਿੱਚ ਜਹਾਜ਼ਾਂ ਬੈਠ ਉਡਾਰੀ ਮਾਰਨ ਲੋਕ ਵਿਦੇਸ਼ਾਂ ਨੂੰ
    ਲੈ ਕਰਜ਼ੇ ਦੀ ਪੰਡ ਉਧਾਰੀ ਬਦਲਣ ਦੇ ਲਈ ਲੇਖਾਂ ਨੂੰ
    ਨਿੱਤ ਜਹਾਜ਼ਾਂ ਵਿੱਚ ਉਡਾਰੀ ….ਹੋ..

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!