
ਅਸ਼ੋਕ ਵਰਮਾ
ਮਾਨਸਾ, 12 ਜੁਲਾਈ :ਦੇਸ਼ ਦੇ ਹਿੱਤਾਂ ਲਈ ਅਕਾਲੀ ਕੁਰਸੀ ਮੋਹ ਤਿਆਗ ਕੇ ਭਾਜਪਾ ਗੱਠਜੋੜ ਵਿੱਚੋਂ ਬਾਹਰ ਆਉਣ ਅਤੇ ਹਰਸਿਮਰਤ ਕੌਰ ਬਾਦਲ ਨੂੰ ਵਾਪਸ ਬੁਲਾਉਣ। ਇਹਨਾਂ ਸਬਦਾ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਜਥੇਬੰਦੀ ਦੀ ਜਿਲਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਗਠਜੋੜ ਵੱਲੋਂ ਨਿੱਤ ਵਧਦੀਆ ਤੇਲ ਦੀਆਂ ਕੀਮਤਾਂ ,ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਅਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ, ਦੇਸ਼ ਵਿੱਚ ਲਾਈ ਅਣਐਲਾਨੀ ਐਮਰਜੈਂਸੀ ਖਿਲਾਫ ਅਕਾਲੀ ਦਲ ਨੂੰ ਗੱਠਜੋੜ ਸਰਕਾਰ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਸਾਥੀ ਬਰਾੜ ਨੇ ਕਿਹਾ ਕਿ ਲਾਕਡਾਉਨ ਦੀ ਆੜ ਵਿੱਚ ਮੋਦੀ ਸਰਕਾਰ ਦੇਸ਼ ਨੂੰ ਬਰਬਾਦੀ ਵੱਲ ਧੱਕ ਰਹੀ ਹੈ। ਉਨਾਂ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜੇ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਔਰਤਾਂ ਨੂੰ ਨੂੰ ਗਰੁੱਪ ਬਣਾ ਕੇ ਰੁਜ਼ਗਾਰ ਚਲਾਉਣ ਦਿੱਤੇ ਗਏ ਕਰਜਿਆਂ ਨੂੰ ਸਰਕਾਰ ਮੁਆਫ ਕਰੇ।
ਇਸ ਮੌਕੇ 27ਜੁਲਾਈ ਦੇ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਟਰੈਕਟਰ ਮਾਰਚ ਸ਼ਾਮਲ ਹੋਣ ਫੈਸਲਾ ਲਿਆ ਗਿਆ। ਜਥੇਬੰਦੀ ਦੇ ਜਿਲਾ ਪ੍ਰਧਾਨ ਨਿਹਾਲ ਸਿੰਘ ਮਾਨਸਾ ਬਿਮਾਰੀ ਕਾਰਨ ਸੇਵਾਵਾਂ ਤੋਂ ਅਸਮਰੱਥ ਸਰਬਸੰਮਤੀ ਨਾਲ ਦਲਜੀਤ ਸਿੰਘ ਮਾਨਸ਼ਾਹੀਆ ਨੂੰ ਜਿਲਾ ਕਾਰਜਕਾਰੀ ਪ੍ਰਧਾਨ ਅਤੇ ਮਲਕੀਤ ਸਿੰਘ ਮੰਦਰ ਨੂੰ ਜਿਲਾ ਸਕੱਤਰ ਬਣਾਇਆ ਗਿਆ। ਇਸ ਮੌਕੇ ਜਿਲਾ ਸਕੱਤਰ ਕਾਮਰੇਡ ਕਿ੍ਰਸਨ ਚੌਹਾਨ ਨੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਨੋਜਵਾਨਾਂ ਨੂੰ ਜਥੇਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਤਾਰਾਮ ਗੋਬਿੰਦਪੁਰਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਗੁਰਬਚਨ ਸਿੰਘ ਮੰਦਰ, ਜਗਰਾਜ ਸਿੰਘ ਹੀਰਕੇ, ਰੂਪ ਸਿੰਘ ਢਿੱਲੋਂ, ਗੁਰਤੇਜ ਸਿੰਘ ਬਾਜੇਵਾਲਾ, ਗੁਰਚਰਨ ਸਿੰਘ ਝੁਨੀਰ, ਭੁਪਿੰਦਰ ਸਿੰਘ ਗੁਰਨੇ, ਮਲਕੀਤ ਸਿੰਘ ਬਖਸੀਵਾਲਾ, ਮਿੱਠੂ ਸਿੰਘ ਮੰਦਰ, ਮੇਜਰ ਸਿੰਘ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਅਤੇ ਹਰਨੇਕ ਸਿੰਘ ਬੱਪੀਆਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਲਕੀਤ ਸਿੰਘ ਮੰਦਰ ਨੇ ਨਿਭਾਈ ।