ਚੰਡੀਗੜ੍ਹ (ਰਾਜਿੰਦਰ ਭਦੌੜੀਆ)

ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਚਾਰ ਪ੍ਰਮੁੱਖ ਨੇਤਾਵਾਂ ਨੇ ਬ੍ਰਹਮਪੁਰਾ ਨਾਲ ਮੁਲਾਕਾਤ ਕਰਕੇ ਉਹਨਾ ਦੀ ਅਗਵਾਈ ਵਿੱਚ ਪੂਰਨ ਭਰੌਸਾ ਪ੍ਰਗਟਾਇਆ ਹੈ ਅੱਜ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ ਨੇ ਦੱਸਿਆ ਕਿ ਬੀਤੇ ਕੱਲ ਬ੍ਰਹਮਪੁਰਾ ਨੂੰ ਪੀ ਜੀ ਆਈ ਤੋ ਛੁੱਟੀ ਮਿਲ ਗਈ ਉਸ ਤੋ ਬਾਅਦ ਉਹਨਾ ਦੇ ਨਿਵਾਸ ਸਥਾਨ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੌਰ ਕਮੇਟੀ ਮੈਬਰ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸ੍ਰੌਮਣੀ ਯੂਥ ਅਕਾਲੀ ਅਕਾਲੀ ਦਲ ਦੀ ਕੋਰ ਗਰੁੱਪ ਦੇ ਮੈਬਰ ਸ੍ ਸਾਹਿਬ ਸਿੰਘ ਬਡਾਲੀ ਨੇ ਮੁਲਾਕਾਤ ਕੀਤੀ । ਇਸ ਮੌਕੇ ਜਥੇਦਾਰ ਬਡਾਲੀ ਤੇ ਸ੍ ਸਾਹਿਬ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਬੀਤੀ 7 ਜੁਲਾਈ ਨੂੰ ਲੁਧਿਆਣਾ ਵਿਖੇ ਸ੍ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਸਾਮਲ ਨਹੀ ਹੋਏ ਪਰ ਪਤਾ ਨਹੀ ਕਿਉ ਸ੍ ਢੀਡਸਾ ਨੇ ਮੇਰੇ ਸਾਮਲ ਹੋਣ ਦਾ ਸਟੇਜ ਤੋ ਐਲਾਨ ਕੀਤਾ । ਉਹਨਾ ਕਿਹਾ ਕਿ ਉਹ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਬੇਹੱਦ ਸਤਿਕਾਰ ਕਰਦੇ ਹਨ । ਉਹਨਾ ਕਿਹਾ ਕਿ ਕਿੰਨਾ ਚੰਗਾ ਹੁੰਦਾ ਕਿ ਸ੍ ਢੀਡਸਾ ਥੋੜਾ ਸਮਾ ਇੰਤਜ਼ਾਰ ਕਰਦੇ ਅਜਿਹੀ ਕਾਹਲੀ ਨਾ ਕਰਦੇ । ਇਸੇ ਦੌਰਾਨ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਸ੍ ਗੁਰਪ੍ਰਤਾਪ ਸਿੰਘ ਰਿਆੜ ਚੰਡੀਗੜ੍ਹ ਨੇ ਸ੍ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹ ਤੇ ਉਹਨਾ ਦੇ ਸਮੁੱਚੇ ਸਾਥੀ ਜਥੇਦਾਰ ਬ੍ਰਹਮਪੁਰਾ ਨਾਲ ਡੱਟਕੇ ਖੜੇ ਹਨ । ਇਸੇ ਦੌਰਾਨ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇਸ ਹਫਤੇ ਵਿੱਚ ਦੂਸਰੀ ਵਾਰ ਸ੍ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਉਹ ਸ੍ ਢੀਡਸਾ ਸਮੇਤ ਹਰੇਕ ਟਕਸਾਲੀ ਅਕਾਲੀ ਨਾਲ ਏਕਤਾ ਦੇ ਤਾ ਚਾਹਵਾਨ ਹਨ ਪਰ ਉਹ ਹਮੇਸਾ ਜਥੇਦਾਰ ਬ੍ਰਹਮਪੁਰਾ ਦੀ ਅਗਵਾਈ ਹੇਠ ਹੀ ਆਪਣੀਆ ਰਾਜਸੀ ਗਤੀਵਿਧੀਆ ਕਰਨਗੇ ।