14.8 C
United Kingdom
Monday, June 22, 2026

More

    ਲੁਟੇਰਿਆਂ ਨੇ ਦਿਨ- ਦਿਹਾੜੇ ਔਰਤ ਪਾਸੋਂ ਸੋਨੇ ਦੀਆਂ ਵਾਲੀਆਂ ਅਤੇ ਪੈਸੇ ਲੁੱਟੇ

    ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ,ਕੁਲਦੀਪ ਗੋਹਲ, ਜਗਬੀਰ ਆਜ਼ਾਦ)

    ਨਿਹਾਲ ਸਿੰਘ ਵਾਲਾ ਹਲਕੇ ਅੰਦਰ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਲੁੱਟ ਖੋਹ ਹੁੰਦੀ ਹੀ ਰਹਿੰਦੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਲੁੱਟਮਾਰ ਕਰਨ ਵਾਲਿਆ ਦੇ ਹੌਸਲੇ ਬੁਲੰਦ ਹੋ ਗਏ ਹਨ। ਤਾਜਾ ਘਟਨਾ ਮੁਤਾਬਕ ਮੁਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਧੂੜਕੋਟ ਰਣਸੀਹ ਨੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਆਪਣੇ ਨਾਲ ਹੋਈ ਲੁੱਟ ਖੋਹ ਸਬੰਧੀ ਸ਼ਿਕਾਇਤ ਏਐੱਸਆਈ ਸ਼ੇਰ ਬਹਾਦਰ ਕੋਲ ਦਰਜ ਕਰਵਾਈ ਜੋ ਕਿ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਵਿੱਚ ਨਾਕੇ ਉੱਪਰ ਸਨ । ਪੀੜਤ ਮੁਕੰਦ ਕੌਰ ਮੁਤਾਬਕ 9 ਜੁਲਾਈ ਨੂੰ ਸਮਾ ਕਰੀਬ ਦੁਪਹਿਰ 1 ਵਜੇ ਦਾ ਸੀ, ਤਿੰਨ ਆਦਮੀ ਅਤੇ ਇੱਕ ਔਰਤ ਜੋ ਅਣਪਛਾਤੇ ਸਨ ਉਸ ਪਾਸੇ ਕੰਨਾ ਵਿੱਚ ਪਾਈਆ ਸੋਨੇ ਦੀਆ ਵਾਲੀਆ ਅਤੇ 2000/ਰੁਪੈ ਨਕਦ ਦਿਨ ਦਿਹਾੜੇ ਲੁੱਟ ਲਏ। ਪੀੜਤ ਔਰਤ ਨੇ ਆਪਣੇ ਨਾਲ ਹੋਈ ਲੁੱਟ ਖੋਹ ਸਬੰਧੀ ਨਿਆ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਏ ਐੱਸ ਆਈ ਸ਼ੇਰ ਬਹਾਦਰ ਤੇ ਪੁਲਿਸ ਹੋਰ ਅਫਸਰਾਂ ਸਮੇਤ ਚੁਸਤੀ ਫੁਰਤੀ ਦਿਖਾਉਂਦਿਆਂ 24 ਘੰਟੇ ਦੇ ਵਿੱਚ ਵਿੱਚ ਇਸ ਲੁੱਟਮਾਰ ਸਬੰਧੀ ਕੁਝ ਵਿਕਅਤੀਆ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਵਿਅਕਤੀ ਬਿੱਲਾ ਪੁੱਤਰ ਪੱਪੂ ਰਾਮ ਵਾਸੀ ਜਗਰਾਉਂ ,ਸਤਨਾਮ ਸਿੰਘ ਘੋਟਾ ਪੱਤਰ ਜਗਸੀਰ ਸਿੰਘ ਵਾਸੀ ਜਗਰਾਉਂ ,ਬਲਵੀਰ ਸਿੰਘ ਬੀਰਾ ਪੁੱਤਰ ਹਾਕਮ ਸਿੰਘ ਉਸ ਦੀ ਪਤਨੀ ਬਿੰਦੂ ਮਧੂ ਵਾਸੀ ਜਗਰਾਉਂ ਨੂੰ ਏ ਐੱਸ ਆਈ ਸ਼ੇਰ ਬਹਾਦਰ ਅਤੇ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕੀਤਾ ਤੇ 379Bਧਾਰਾ ਲਾ ਕੇ ਪਰਚਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਚੋਰਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਏ ਤੇ ਮੰਨਿਆ 15/06/2020 ਨੂੰ ਉਨ੍ਹਾਂ ਨੇ 9600 ਸੌ ਰੁਪਏ ਤੇ ਇੱਕ ਚੇਨ ਵੀ ਲੁੱਟੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!