ਪ੍ਸੋ਼ਤਮ ਪੱਤੋ
ਜਿਸ ਕੋਲ ਖ਼ਜ਼ਾਨਾ ਹੈ।
ਉਹਦੇ ਨਾਲ ਜ਼ਮਾਨਾ ਹੈ।
ਅਸੀਂ ਤਾਂ ਰਮਤੇ ਜੋਗੀ ਹਾਂ,
ਆਪਣਾ ਕਿਥੇਂ ਟਿਕਾਣਾ ਹੈ।
ਸੱਚ ਦੀ ਜਿੱਤ ਹੈ ਆਖ਼ਰ,
ਝੂਠੇ ਨੇ ਹਰ ਜਾਣਾ ਹੈ।
ਸਭ ਦੀ ਚਾਦਰ ਹੈ ਛੋਟੀ,
ਉਲਝਿਆ ਤਾਣਾ -ਬਾਣਾ ਹੈ।
ਸ਼ਮਾਂ ਤਾਂ ਜਲਦੀ ਰਹਿੰਦੀ ਹੈ,
ਸੜਦਾ ਤਾਂ ਪ੍ਰਵਾਨਾ ਹੈ।
ਜਦੋਂ ਮੈਂ ਸ਼ੀਸ਼ੇ’ਚ ਤੱਕਿਆ,
ਖ਼ੁਦ ਨੂੰ ਉਦੋਂ ਪਹਿਚਾਣਾ ਹੈ।
ਚਾਰ ਦਿਨਾਂ ਦੀ ਜ਼ਿੰਦਗੀ’ਪੱਤੋ’,
ਸੱਚੋਂ ਸੱਚ ਲਿਖ ਜਾਣਾ ਹੈ।