14.8 C
United Kingdom
Monday, June 22, 2026

More

    ਆਸ਼ਾ ਵਰਕਰ ਤੇ ਫੈਸਲੀਟੇਟਰਜ਼ ਯੂਨੀਅਨ ਦੀ ਹੜਤਾਲ ਦੂਸਰੇ ਦਿਨ ’ਚ ਦਾਖਲ

    ਅਸ਼ੋਕ ਵਰਮਾ
    ਬਠਿੰਡਾ,9ਜੁਲਾਈ। ਕਰੋਨਾ ਮਹਾਂਮਾਰੀ ਦੇ ਸਮੇਂ ਮੂਹਰਲੀ ਕਤਾਰ ਵਿਚ ਲੜਨ ਵਾਲੀਆਂ ਆਸ਼ਾਾ ਵਰਕਰਾਂ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਪੰਜਾਬ ਸਰਕਾਰ ਦੀਆਂ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਕੋਵਿਡ 19 ਦੇ ਹਰ ਤਰਾਂ ਦੇ ਕੰਮਾਂ ਦਾ ਬਾਈਕਾਟ ਕਰਕੇ ਸਬ ਸੈਂਟਰਾਂ ਤੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਸੁਰੰਜਨਾ ਰਾਣੀ, ਜੁਗਿੰਦਰ ਕੌਰ  ਜਸਵੀਰ ਕੌਰ ਜੰਗੀਰਾਨਾ  ਸੰਗਤ ਬਲਾਕ , ਪਰਨੀਤ ਕੌਰ ,ਰਾਣੀ, ਸੁਨੀਤਾ ਵੀਰਪਾਲ  ਗੋਨਿਆਣਾ ,ਰੀਨਾ ਤਿਵਾਰੀ , ਮੰਜੂ ਨਿਸ਼ਾ  ਸਾਵਿਤਾ ਰਾਣੀ  ,ਅਮਨ  ਸਵਰਨ ਕੌਰ ਭਗਤਾ , ਮਨਜੀਤ ਕੌਰ, ਅਤੇ  ਰਮਨ   ਨੇ ਦੱਸਿਆ ਕਿ ਪਹਿਲੀ ਜਨਵਰੀ ਤੋਂ 30 ਜੂਨ ਤੱਕ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਣ ਵਾਲਾ ਮਾਣ ਭੱਤਾ ਬੰਦ ਕਰ ਦਿੱਤਾ ਹੈ ਜਦੋਂਕਿ  ਕਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਆਸ਼ਾ ਵਰਕਰਾਂ ਤੇ ਕੰਮ ਦਾ ਦਬਾਅ ਵਧ ਗਿਆ ਹੈ।
                           ਉਨਾਂ ਦੋਸ਼ ਲਾਇਆ ਕਿ ਸਰਕਾਰ ਚਾਰ ਰੁਪਏ ਘਰ ਦੇ ਕੇ ਉਨਾਂ ਨਾਲ ਕੋਝਾ ਮਜਾਕ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨਾਂ ਕਿਹਾ ਕਿ  ਸਰਕਾਰ ਕਰੋਨਾ ਫਤਹਿ ਕਰਨ ਲਈ ਵੱਡੇ ਵੱਡੇ  ਕਾਗਜੀ ਐਲਾਨ ਕਰ ਰਹੀ ਹੈ ਪਰ ਕਰੋਨਾ ਮਹਾਂਮਾਰੀ ਦੀ ਮੂਹਰਲੀ ਕਤਾਰ ਦੀਆਂ ਅਸਲੀ ਯੋਧੇ ਆਸ਼ਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਤਾਂ ਕੀ ਦੇਣਾ ਸੀ ਉਲਟਾ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਇਸ ਮੌਕੇ ਉਨਾਂ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ 12 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇਣ, ਮਿਸ਼ਨ ਫਤਿਹ ਪੂਰਾ ਹੋਣ ਤੱਕ ਉਨਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਣ ਅਤੇ ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕਰਨ ਦੇ ਨਾਲ ਨਾਲ ਮਿ੍ਰਤਕਾਂ ਦੇ  ਪਰਿਵਾਰਾਂ ਨੂੰ ਮੁਆਵਜਾ , ਪ੍ਰਸੂਤਾ ਛੁੱਟੀ ਤੇ ਹਰ ਤਰਾਂ ਦੀਆਂ ਲੋੜੀਂਦੀਆਂ ਛੁੱਟੀਆਂ, ਮੋਬਾਈਲ ਫੋਨ ਭੱਤਾ  ਅਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕੀਤਾ ਕਰਨ ਦੀ ਮੰਗ ਵੀ ਕੀਤੀ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!