24.8 C
United Kingdom
Wednesday, June 24, 2026

More

    ਔਰਤ ਕਰਜਾ ਮੁਕਤੀ ਮੰਚ ਵੱਲੋਂ ਔਰਤਾਂ ਦੇ ਕਰਜੇ ਸਬੰਧੀ ਮੰਗ ਪੱਤਰ

    ਅਸ਼ੋਕ ਵਰਮਾ
    ਬਠਿੰਡਾ,10ਜੁਲਾਈ। ਔਰਤ ਕਰਜਾ ਮੁਕਤੀ ਮੰਚ ’ਚ ਸਾਮਲ ਜਥੇਬੰਦੀਆਂ ਨੇ ਅੱਜ ਔਰਤਾਂ ਸਿਰ ਚੜੇ ਕਰਜੇ ਦਾ ਹੱਲ ਕਰਨ ਲਈ ਜਿਲਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਹੈ। ਮੰੰਚ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਔਰਤਾਂ ਦੀ ਬਹੁਤ ਵੱਡੀ ਕਰਜ਼ੇ ਦੀ ਸਮੱਸਿਆ ਹੈ ਪਰ ਜ਼ਿਲਾ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ। ਉਨਾਂ ਆਖਿਆ ਕਿ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣਾ ਸੀ ਪਰ ਨਾਂ ਡੀਸੀ, ਏਡੀਸੀ ਤੇ ਨਾ ਹੀ ਐਸਡੀਐਮ ਮਿਲੇ ਹਨ। ਖੱਜਲ ਖੁਆਰੀ ਤੋਂ ਦੁਖੀ ਆਗੂਆਂ ਨੇ   ਡੀਸੀ  ਦਫਤਰ ਦੇ ਬਾਹਰ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸਬੰਧਤ ਅਧਿਕਾਰੀਆਂ ਵੱਲੋੀ ਲੋਕਾਂ ਦੀ ਕੋਈ ਵੀ ਗੱਲ ਧਿਆਨ ਨਾਲ ਨਹੀਂ ਸੁਣੀ ਜਾਂਦੀ ਹੈ। ਉਨ: ਸਵਾਲ ਕੀਤਾ ਕਿ ਜੇਕਰ  ਔਰਤਾਂ ਦੇ ਕਰਜ਼ੇ ਦੇ ਮਸਲੇ ਨੂੰ ਲੈਕੇ ਡੀਸੀ ਫਰੀਦਕੋਟ ਆਪਣੇ ਜਿਲੇ ਵਿੱਚ ਕੰਪਨੀਆਂ ਖਿਲਾਫ ਸਖਤ ਹਦਾਇਤਾਂ ਕਰ ਸਕਦਾ ਹੈ ਡੀਸੀ ਬਠਿੰਡਾ ਕਿਉਂ ਨਹੀਂ ਕਰ ਸਕਦਾ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇ ਔਰਤਾਂ ਦੇ ਮਸਲੇ ਤੇ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!