ਮਨ ਦੇ ਵਿਹੜੇ ਤਨਹਾਈ ਏ
ਜੇ ਆਖਾਂ ਤਾਂ ਰੁਸਵਾਈ ਏ
ਝੂਠਾ ਹਾਸਾ ਹੱਸ ਨਾ ਹੋਵੇ
ਅਜੀਬ ਮੁਸੀਬਤ ਬਣ ਆਈ ਏ।
ਦਿਲ ਦੇ ਆਖੇ ਜੇ ਲਗਦਾ ਹਾਂ
ਸਭ ਨੂੰ ਮੰਦਾ ਮੈਂ ਲਗਦਾ ਹਾਂ
ਚਲਦੇ ਚਲਦੇ ਵੇਖੋ ਕਿਹੜੇ
ਮੋੜ ਤੇ ਜ਼ਿੰਦਗੀ ਲੈ ਆਈ ਏ।
ਵਕ਼ਤ ਰਗੜ ਨਾਲ ਘਸ ਗਏ ਚਿਹਰੇ
ਹੋ ਬੇਗਾਨੇ ਨੱਸ ਗਏ ਚਿਹਰੇ
ਰੋਕਾਂ ਕਿਹੜਾ ਪੱਜ ਲਾ ਉਸਨੂੰ
ਸਮਝ ਨਾ ਹਾਲੇ ਤੱਕ ਆਈ ਏ।
ਇੱਕ ਨਿੱਕੀ ਉਮੀਦ ਸਹਾਰੇ
ਰੋਜ਼ ਕੰਧਾਂ ਤੇ ਲੀਕਾਂ ਮਾਰੇ
“ਅਮਨ” ਕ਼ਰਾਰ ਨਾ ਮਿਲੇ ਓਦੋਂ ਤਕ
ਜਦ ਤਕ ਨੀਤ ਨਾ ਭਰ ਆਈ ਏ।
ਪ੍ਰੀਤਅਮਨ , ਮੋਰਿੰਡਾ
91-6280932905