ਜੱਗਾ ਗਿੱਲ ਸਾਫੂਵਾਲਾ
ਨਾਲ ਦੇ ਜੰਮੇ ਵੀਰ ਨੀ ਮਿਲਦੇ
ਨਾਂ ਹੀ ਸਕੀਆਂ ਭੈਣਾਂ
ਬਾਕੀ ਸਾਰਾ ਕੁਝ ਤਾਂ ਮਿੱਤਰਾ
ਏਦਾਂ ਈ ਚੱਲਦਾ ਰਹਿਣਾਂ
ਨਾਲ ਦੇ ਜੰਮੇ ਵੀਰ ਨੀ ਮਿਲਦੇ
ਨਾਂ ਹੀ ਸਕੀਆਂ ਭੈਣਾਂ
ਬਾਕੀ ਸਾਰਾ ਕੁਝ ਤਾਂ ਮਿੱਤਰਾ
ਏਦਾਂ ਈ ਚੱਲਦਾ ਰਹਿਣਾਂ
ਬੇਬੇ ਬਾਪੂ ਵਾਂਗਰਾਂ ਸੱਜਣਾਂ
ਪਿਆਰ ਕੋਈ ਨਾਂ ਕਰਦਾ
ਨਾਂ ਗੋਦੀ ਨਾਂ ਮੋਢੇ ਮਿੱਤਰਾ
ਵੇਖ ਕੋਈ ਨਾਂ ਜ਼ਰਦਾ
ਬੇਬੇ ਬਾਪੂ ਵਾਂਗਰਾਂ ਸੱਜਣਾਂ
ਪਿਆਰ ਕੋਈ ਨਾਂ ਕਰਦਾ
ਨਾਂ ਗੋਦੀ ਨਾਂ ਮੋਢੇ ਮਿੱਤਰਾ
ਵੇਖ ਕੋਈ ਨਾਂ ਜ਼ਰਦਾ
ਭੈਣ ਭਰਾਵਾਂ ਦੀ ਥਾਂ ਆ ਕੇ
ਯਾਰ ਬੇਲੀ ਕਈ ਖੜ੍ਹਦੇ
ਲੋੜ ਪੈਣ ਤੇ ਬਣ ਕੇ ਢਾਅਲਾਂ
ਜ਼ੁਲਮ ਦੇ ਮੂਹਰੇ ਅੜ੍ਹਦੇ
ਭੈਣ ਭਰਾਵਾਂ ਦੀ ਥਾਂ ਆ ਕੇ
ਯਾਰ ਬੇਲੀ ਕਈ ਖੜ੍ਹਦੇ
ਲੋੜ ਪੈਣ ਤੇ ਬਣ ਕੇ ਢਾਅਲਾਂ
ਜ਼ੁਲਮ ਦੇ ਅੱਗੇ ਅੜ੍ਹਦੇ
ਮਾਂਵਾਂ ਦੀ ਥਾਂ ਚਾਚੀਆਂ ਤਾਈਆਂ
ਦੇਣ ਦਿਲਾਸੇ ਆ ਕੇ
ਬਾਪੂ ਵਾਲੇ ਫ਼ਰਜ਼ ਪੂਰ ਦੇ
ਤਾਏ ਚਾਚੇ ਗ਼ਲ ਲਾਕੇ
ਮਾਂਵਾਂ ਦੀ ਥਾਂ ਚਾਚੀਆਂ ਤਾਈਆਂ
ਦੇਣ ਦਿਲਾਸੇ ਆ ਕੇ
ਬਾਪੂ ਵਾਲੇ ਫ਼ਰਜ਼ ਪੂਰ ਦੇ
ਚਾਚੇ ਤਾਏ ਗ਼ਲ ਲਾਕੇ
ਮੋਹ ਭਤੀਜ਼ਿਆਂ ਦੇ ਨਾਲ ਭੂਆ
ਹੱਦੋਂ ਵਧ ਕੇ ਕਰਦੀ
ਠੰਡੀ ਹਵਾ ਦੇ ਬੁੱਲੇ ਲੋਚੇ
ਹੱਥੀਂ ਛਾਂਵਾਂ ਕਰਦੀ
ਮੋਹ ਭਤੀਜ਼ੀਆਂ ਦੇ ਨਾਲ ਭੂਆ
ਮਾਂਵਾਂ ਵਾਂਗੂ ਕਰਦੀ
ਤੱਤੀ ਹਵਾ ਨਾਂ ਲੱਗਣ ਦੇਂਦੀ
ਹੱਥੀਂ ਛਾਂਵਾਂ ਕਰਦੀ
ਨੌਂਹਾਂ ਨਾਲ਼ੋਂ ਮਾਸ ਨੀ ਟੁੱਟਦਾ
ਜੱਗਿਆ ਹਰ ਕੋਈ ਜਾਣੇ
ਕਿਸੇ ਗ਼ਰੀਬ ਦੀ ਕੋਠੀਅੋਂ ਰੱਬਾ
ਕਦੇ ਮੁੱਕਣ ਨਾਂ ਦਾਣੇਂ
ਨੌਂਹਾਂ ਨਾਲ਼ੋਂ ਮਾਸ ਨੀ ਟੁੱਟਦਾ
ਗਿੱਲਾ ਹਰ ਕੋਈ ਜਾਣੇਂ
ਕਿਸੇ ਗ਼ਰੀਬ ਦੀ ਕੋਠੀਓਂ ਦਾਤਾ
ਕਦੇ ਮੁੱਕਣ ਨਾਂ ਦਾਣੇਂ