17 C
United Kingdom
Sunday, June 21, 2026

More

    ‘ਰੇਲਯਾਤਰੀ’ ਨੇ ਸੇਫ ਫੀਚਰਜ ਨਾਲ ਪੰਜਾਬ ਲਈ ਫਿਰ ਤੋਂ ਸਮਾਰਟਬੱਸ ਸੇਵਾ ਸ਼ੁਰੂ ਕੀਤੀ

    ਚੰਡੀਗੜ੍ਹ, ਅੰਮ੍ਰਿਤਸਰ ( ਰਾਜਿੰਦਰ ਭਦੌੜੀਆ )

    ਭਾਰਤ ਦੇ ਸਭ ਤੋਂ ਵੱਡੇ ਇੰਟਰਸਿਟੀ ਮੋਬਿਲਿਟੀ ਬਰਾਂਡ ਇੰਟਰਸਿਟੀ ਰੇਲ ਯਾਤਰੀ ਨੇ ਦਿੱਲੀ ਤੋਂ ਅੰਮ੍ਰਿਤਸਰ ਲਈ ਆਪਣੀ ਸਮਾਰਟ ਬੱਸ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਲਾਕਡਾਊਨ ਵਿੱਚ ਦਿੱਤੀ ਢਿੱਲ ਤੋਂ ਬਾਅਦ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਉਣ – ਜਾਣ ਲਈ ਇਹ ਸੇਵਾ ਦੁਬਾਰਾ ਸ਼ੁਰੂ ਕੀਤੀ ਗਈ ਹੈ। ਕੰਪਨੀ ਨੇ ਆਪਣੇ ਮੁਸਾਫਰਾਂ , ਕਰੂ ਦੇ ਮੈਬਰਾਂ ਅਤੇ ਡਰਾਇਵਰ, ਕੰਡਕਟਰ ਦੀ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਹਨ। ਇਸ ਦੇ ਇਲਾਵਾ ਇੰਟਰਸਿਟੀ ਰੇਲਯਾਤਰੀ ਨੇ ਆਪਣੇ ਮੁਸਾਫਰਾਂ ਲਈ ਕੋਵਿਡ – 19 ਇੰਸ਼ੋਰੈਂਸ ਐਡ – ਆਨ ਵੀ ਲਾਂਚ ਕੀਤਾ ਹੈ ।
    ਕੰਪਨੀ ਸੰਸਥਾਪਕ ਅਤੇ ਸੀਈਓ ਇੰਟਰਸਿਟੀ ਰੇਲਯਾਤਰੀ ਸ੍ਰੀ ਮੁਨੀਸ਼ ਰਾਠੀ ਨੇ ਕਿਹਾ ਕੋਵਿਡ – 19 ਕਰਕੇ ਭਾਰਤ ਵਿੱਚ ਲਾਕਡਾਉਨ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਅਸੀਂ ਮੁਸਾਫਰਾਂ ਤੱਕ ਪਹੁਂਚ ਬਣਾਈ ਅਤੇ ਵਿਆਪਕ ਸਰਵੇਖਣ ਕੀਤਾ ਜਿਸ ਵਿੱਚ ਇਹ ਸਾਫ਼ ਹੋ ਗਿਆ ਕਿ ਸਾਡੇ ਮੁਸਾਫ਼ਰ ਚਾਹੁੰਦੇ ਹਨ ਕਿ ਹਾਈਜੀਨ , ਸੈਨਿਟੇਸ਼ਨ ਅਤੇ ਸੋਸ਼ਲ ਡਿਸਟੇਂਸਿੰਗ ਨੂੰ ਲਾਜ਼ਮੀ ਬਣਾਇਆ ਜਾਵੇ , ਤਾਂਕਿ ਉਹ ਸਾਡੇ ਨਾਲ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਯਾਤਰਾ ਦਾ ਆਨੰਦ ਲੈ ਸਕਣ । ਪ੍ਰੀ – ਬੋਰਡਿੰਗ ਇਕੋਸਿਸਟਮ ਮੁਸਾਫਰਾਂ ਲਈ ਇੱਕ ਵੱਡੀ ਚੁਣੋਤੀ ਸੀ। ਅਸੀਂ ਬਾਅਦ ਵਿੱਚ ਮੁਸਾਫਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਈਵੇਟ ਕੇਬਿੰਸ ਦੇ ਇੱਕ ਅਨੋਖੇ ਕਾਂਸੇਪਟ ਦੇ ਨਾਲ ਸੇਫ ਵੀ ਲਾਂਚ ਕੀਤਾ । ਸਮਾਰਟਬੱਸ ਦੀ ਟੀਮ ਹਰ ਇੱਕ ਯਾਤਰੀ ਨੂੰ ਇੱਕ ਸੁਰੱਖਿਅਤ ਯਾਤਰਾ ਅਨੁਭਵ ਉਪਲੱਬਧ ਕਰਾਉਣ ਲਈ ਪ੍ਰਤਿਬੱਧ ਹੈ। ਬੱਸ ਅੰਦਰ ਯਾਤਰੀ ਨੂੰ ਅਦੁਭੁਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!