ਸਿਆਸੀ ਲੀਡਰਾਂ ਨੂੰ ਜਾਂ ਆਮ ਲੋਕਾਂ ਨੂੰ..!
ਮੁਫ਼ਤ ਸ਼ਬਦ ਪਹਿਲਾਂ ਛੋਟੇ ਹੁੰਦਿਆਂ ਸੁਣਨ ਨੂੰ ਬਹੁਤ ਵਧੀਆ ਲੱਗਦਾ ਸੀ,ਪਰ ਹੁਣ ਇਉ ਲੱਗਦਾ ਹੈ ਕੀ ਇਸ ਮੁਫ਼ਤ ਵਾਲੇ ਸ਼ਬਦ ਨੇ ਹੀ ਪੂਰਾ ਪੰਜਾਬ ਕਰਜ਼ਾਈ ਕਰਕੇ ਰੱਖ ਦਿੱਤਾ ਹੈ।
ਜਿਉਂ ਜਿਉਂ ਅਸੀਂ ਜ਼ਿੰਦਗੀ ਵਿੱਚ ਵੱਡੇ ਹੁੰਦੇ ਗਏ,ਇਸ ਮੁਫ਼ਤ ਦੀਆਂ ਸਹੂਲਤਾਂ ਜਾਂ ਛੋਟ ਦੇਣ ਦੇ ਨਾਮ ਉੱਤੇ ਵੇਖਿਆ ,ਕੀ ਕਰਜ਼ਾਈ ਤੇ ਫਿਰ ਵੀ ਲੋਕ ਹੀ ਹੋ ਰਹੇ ਨੇ,ਲੋਕਾਂ ਦਾ ਕਰਜ਼ਾਈ ਹੋਣਾ ਭਾਵ ਪੰਜਾਬ ਦਾ ਕਰਜ਼ਾਈ ਹੋਣਾ ਹੀ ਹੈ।
ਮੁਫ਼ਤ ਲੋਕਾਂ ਨੂੰ ਕੀ ਦਿੱਤਾ ..?ਸ਼ਾਇਦ ਕੁੱਝ ਵੀ ਨਹੀਂ,ਜ਼ੇਕਰ ਮੇਰੇ ਭਰਾਵਾਂ ਨੂੰ ਆਟਾ ਦਾਲ ਸਕੀਮ, ਜਾਂ 200 ਯੂਨਿਟ ਬਿਜਲੀ ਮੁਆਫ਼, ਜਾਂ ਜ਼ਿਮੀਦਾਰਾਂ ਲਈ ਮੋਟਰਾਂ ਦੇ ਬਿੱਲ ਮੁਆਫ਼ੀ ਦੀ ਗੱਲ ਹੈ ਤਾਂ ਇਹ ਕੁੱਝ ਵੀ ਨਹੀਂ,ਸਗੋਂ ਇਹਨਾਂ ਸਹੂਲਤਾਂ ਦੇ ਨਾਮ ਉੱਤੇ ਤੁਹਾਨੂੰ ਨਿਕੰਮੇ ਤੇ ਕਾਣੇ ਬਣਾ ਰੱਖਿਆ ਹੈ,ਇਸ ਦੇ ਬਦਲੇ ਸਿਆਸੀ ਲੋਕਾਂ ਨੇ ਤੁਹਾਡੇ ਤੋਂ ਤੁਹਾਡਾ ਬੋਲਣ ਦਾ ਜਿਵੇਂ ਅਧਿਕਾਰ ਹੀ ਖੋਹ ਲਿਆ ਹੋਵੇ,ਕੀ ਤੁਸੀਂ ਕਦੇ ਇਹਨਾਂ ਕੋਲੋਂ ਰੁਜ਼ਗਾਰ ਦੀ ਮੰਗ ਕਰ ਸਕਦੇ ਹੋ,ਤੁਸੀਂ ਕਦੇ ਵਧੀਆਂ ਸਿਹਤ ਸਹੂਲਤਾਂ ਦੀ ਮੰਗ ਕੀਤੀ,ਜਾਂ ਤੁਸੀਂ ਕਾਨੂੰਨ ਵਿੱਚ ਜਾਂ ਧੱਕੇਸ਼ਾਹੀ ਤੇ ਕੋਈ ਆਵਾਜ਼ ਉਠਾਈ, ਕੁੱਝ ਸੁਧਾਰ ਜਾਂ ਸੁਧਾਰਨ ਦੀ ਮੰਗ ਕੀਤੀ।
ਸ਼ਾਇਦ ਮੇਰੇ ਮੁਤਾਬਕ ਤੇ ਇਹਨਾਂ ਦਾ ਅਸੀਂ ਸਿਆਸਤੀ ਲੀਡਰਾਂ ਅੱਗੇ ਜ਼ਿਕਰ ਹੀ ਕਰਨਾ ਭੁੱਲ ਜਾਂਦੇ ਹਾਂ, ਕੀ ਇਹ ਵੀ ਸਾਡੀਆਂ ਲੋੜਾਂ ਹਨ,ਅਸੀਂ ਮੰਗ ਕੀ ਕਰਦੇ ਹਾਂ, ਜਿਆਦਾਤਰ ਮੈਂ ਵੇਖਿਆ ਏ,ਪਿੰਡਾਂ ਵਾਲੇ ਲੀਡਰ ਆਉਂਦਿਆ ਹੀ ਫੁਲੇ ਨਹੀਂ ਸਮਾਉਂਦੇ,ਜਾਂ ਚਾਹ ਪਕੌੜਿਆਂ ਦੀ ਭੁੱਖ ਵਿੱਚ ਹੀ ਸਭ ਭੁੱਲ ਜਾਂਦੇ ਹਨ ਤੇ ਖ਼ਾਹਕੇ ਪੀਕੇ ਤਾੜੀਆਂ ਮਾਰਕੇ ਘਰੇ ਆ ਜਾਂਦੇ ਹਨ,ਖ਼ੁਦ ਲਈ ਸਹੀ ਕੀ ਗ਼ਲਤ ਕੀ ਸਭ ਭੁੱਲ ਬੈਠਦੇ ਹਾਂ ਤੇ ਪੰਜ ਸਾਲ ਪੱਲੇ ਉਹ ਹੀ ਪਛਤਾਵੇ।
ਦੂਸਰੀ ਗੱਲ ਜ਼ੇਕਰ ਕਿਸੇ ਨੇ ਮੰਗ ਕਰ ਵੀ ਲਈ ,ਕੀ ਸਾਡੀ ਮਨਰੇਂਗਾ ਦੀ ਦਿਹਾੜੀ ਵਧਾ ਦਿਉ ਜੀ,ਜਾਂ ਸਾਡੇ ਪਿੰਡ ਮਨਰੇਂਗਾ ਨਹੀਂ ਲੱਗਦੀ, ਤੁਸੀਂ ਕਿਉਂ ਇਹਨਾਂ ਚੀਜ਼ਾਂ ਦੀ ਮੰਗ ਕਰਦੇ ਹੋ,ਤੁਸੀਂ ਉੱਚੀ ਆਵਾਜ਼ ਤੇ ਉੱਚੀ ਸੋਚ ਕਿਉਂ ਨਹੀਂ ਰੱਖਦੇ।
ਤੁਸੀਂ ਸਿਆਸਤਦਾਨਾਂ ਦੇ ਅੱਗੇ ਮੰਗਤੇ ਨਾ ਬਣੋ ਸਗੋਂ ਹੁਕਮਰਾਨ ਬਣੋ,ਉਹ ਤੁਹਾਡੇ ਲਈ ਹਨ,ਉਹਨਾਂ ਨੂੰ ਤੁਸੀਂ ਚੁਣਿਆਂ ਹੈ, ਤੁਸੀਂ ਮਾਲਿਕ ਹੋਏ, ਉਹ ਨਹੀਂ..?ਉਹ ਤੁਹਾਡੇ ਸੇਵਾਦਾਰ ਹਨ,ਤੁਸੀਂ ਆਪਣੀਆਂ ਸ਼ਰਤਾਂ ਲਿਖਤੀ ਰੂਪ ਵਿੱਚ ਸਾਹਮਣੇ ਰੱਖੋਂ ਤੇ ਕਰਨ ਦਾ ਵਾਹਦਾ ਲੈਕੇ ਆਉ ,ਨਾਲ ਇਹ ਵੀ ਆਖੋ ਕੀ ਇਹ ਕੰਮ ਪਿੰਡ ਦਾ ਕਰਨ ਤੇ ਹੀ ਸਾਡੇ ਪਿੰਡ ਆਉਣਾ ਜੇ ਨਾ ਕੀਤਾ ਨਾ ਆਉਣਾ।
ਗੱਲ ਸੀ ਮੁਫ਼ਤ ਦੀ ਇਹ ਸਾਡੇ ਤੁਹਾਡੇ ਨਾਲੋਂ ਵੱਧ ਸਹੂਲਤਾਂ ਦਾ ਅਨੰਦ ਮਾਣਦੇ ਹਨ,ਤੇ ਕਈ ਪੀੜੀਆਂ ਤੱਕ ਦੀ ਜਾਇਦਾਤ ਤੇ ਬੈਂਕ ਬੈਲਸ ਬਣਾਕੇ ਰੱਖ ਦਿੰਦੇ ਹਨ ਤੇ ਤੁਹਾਡੇ ਲਈ ਕੀ ਹਾੜੇ ਤੇ ਮਿੰਨਤਾਂ..?
ਇਹਨਾਂ ਦੇ ਹਵਾਈ ਝੂਟੇ ਮੁਫ਼ਤ,ਇਲਾਜ਼ ਮੁਫ਼ਤ,ਖਾਣਾ ਪੀਣਾ ਮੁਫ਼ਤ,ਟੈਲੀਫ਼ੋਨ ਦੇ ਬਿੱਲ ਮੁਫ਼ਤ,ਆਵਾਜਾਈ ਦੇ ਸਾਧਨ ਮੁਫ਼ਤ,ਤੁਹਾਡਾ ਕਿ ਮੁਫ਼ਤ ਕੁੱਝ ਵੀ ਨਹੀਂ ਇੱਕ ਇੱਕ ਸਿਆਸੀ ਲੀਡਰ ਦਾ ਇਲਾਜ਼ ਤੇ ਉਸਦਾ ਲੀਡਰ ਹੋਣਾ ਸਾਨੂੰ ਪੰਜਾਬ ਵਾਸੀਆਂ ਨੂੰ ਲੱਖਾਂ ਤੇ ਕਰੋੜਾਂ ਵਿੱਚ ਪੈਂਦਾ ਹੈ, ਕੀ ਤੁਸੀਂ ਇਹੋ ਜਿਹੇ ਚਿੱਟੇ ਜਾਂ ਸਫ਼ੈਦ ਹਾਥੀਆਂ ਤੋਂ ਤੁਹਾਨੂੰ ਤੇ ਸਾਨੂੰ ਕੋਈ ਲਾਭ ਹੈ, ਮੇਰੇ ਖ਼ਿਆਲ ਨਾਲ ਜ਼ੀਰੋ ਵੀ ਲਾਭ ਨਹੀਂ,ਇਹ ਸਾਨੂੰ ਮੁਫ਼ਤ ਨਹੀਂ ਕੁੱਝ ਦਿੰਦੇ ,ਸਗੋਂ ਅਸੀਂ ਇਹਨਾਂ ਨੂੰ ਆਪਣੇ ਨੇਤਾ ,ਲੀਡਰ ਚੁਣਨ ਤੇ ਮੁਫ਼ਤ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਾਂ।
ਫੇਰ ਪੰਜਾਬ ਵਿੱਚ ਮੁਫ਼ਤ ਸ਼ਬਦ ਦਾ ਲਾਭ ਕਿੰਨਾ ਨੂੰ ਹੈ ,ਆਮ ਲੋਕਾਂ ਨੂੰ ਜਾਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ,ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾਉਣਾ ਕੀ ਕਿੰਨੇ ਵਿਧਾਇਕ ਤੇ ਨੇਤਾ ਲੋਕ ਲੱਖਾਂ ਕਰੋੜਾਂ ਦੇ ਭੱਤੇ ਤੇ ਪੈਨਸ਼ਨਾਂ ਲੈ ਰਹੇ ਹਨ,ਮੁਫ਼ਤ ਵਿੱਚ ਕੀ ਸਾਨੂੰ ਇਹੋ ਜਿਹੇ ਮੁਫ਼ਤ ਲੀਡਰਾਂ ਜਾਂ ਨੇਤਾਵਾਂ ਦੀ ਕੋਈ ਲੋੜ ਹੈ ,ਪੰਜਾਬ ਕਰਜ਼ਾਈ ਕਿਉਂ ਨਹੀਂ ਹੋਵੇਗਾ,ਪੰਜਾਬ ਵਿੱਚ ਭੁੱਖਮਰੀ,ਘਟੀਆਂ ਸਿਹਤ ਸਹੂਲਤਾਂ ਕਿਉ ਨਹੀ ਹੋਣਗੀਆਂ, ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਬੰਦ ਕਿਉ ਨਹੀ ਹੋਣਗੀਆਂ,ਸਿੱਖਿਆ ਲਈ ਰੱਖਿਆ ਜਾਣ ਵਾਲਾ ਫ਼ੰਡ ਕਿਉ ਨਹੀ ਘਟੇਗਾ।
ਕਾਰਨ ਅਸੀਂ ਪੰਜਾਬ ਲਈ ਕੋਈ ਵਧੀਆਂ ਲੀਡਰ ਚੁਣਨ ਹੀ ਨਹੀਂ ਸਕੇ,ਸੱਤਰ ਸਾਲਾਂ ਤੋਂ ਵੱਧ ਅਰਸਾ ਆਜ਼ਾਦੀ ਨੂੰ ਹੋਇਆ ,ਪਰ ਪੰਜਾਬ ਦਾ ਹੁਣ ਤੱਕ ਕਿ ਸਵਾਰਿਆ,ਕਿੰਨੀਆਂ ਹੀ ਫੈਕਟਰੀਆਂ ਬੰਦ ਹੋਈਆਂ, ਕਾਰਖ਼ਾਨੇ ਬੰਦ ਹੋਏ,ਮਿੱਲਾਂ ਬੰਦ ਹੋਈਆਂ, ਸਕੂਲ, ਕਾਲਜ਼ ਪ੍ਰਾਈਵੇਟ ਹੋਏ ਜਾਂ ਨਵੇਂ ਪ੍ਰਾਈਵੇਟ ਖੁੱਲ੍ਹੇ ਸਭ ਨਿਕੰਮੇ ਲੀਡਰਾਂ ਤੇ ਨੇਤਾਵਾਂ ਅਨਪੜ੍ਹ ਟੋਲਿਆ ਦੇ ਕਾਰਨ।
ਪੰਜਾਬ ਦੇ ਲੋਕਾਂ ਦਾ ਰੋਣਾ ਤੈਹ ਹੈ, ਕਿਉਂਕਿ ਪੰਜਾਬ ਰੋ ਰਿਹਾ ਹੈ, ਅਸੀਂ ਪੰਜਾਬ ਲਈ ਇਮਾਨਦਾਰ ਕੋਈ ਵਧੀਆਂ ਨੁਮਾਇੰਦਾ ਨਹੀਂ ਚੁਣ ਸਕੇ,ਸਾਨੂੰ ਪਾਰਟੀਆਂ ਦੀ ਫੋਕੀ ਸ਼ੋਹਰਤ ਤੇ ਹੱਲਾਸ਼ੇਰੀ ਨੇ ਸਾਡੇ ਲੋਕਾਂ ਦੇ ਪੈਰ ਹੀ ਨਹੀਂ ਟਿਕਣ ਦਿੱਤੇ ਜਾਂ ਸਾਡੇ ਭੋਲ਼ੇ ਲੋਕਾਂ ਨੇ ਪੈਰ ਟਿਕਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ,ਬਹੁਤੇ ਬੋਤਲ ਲਈ ਵਿਕੇ ਤੇ ਕੁੱਝ ਝੂਠੇ ਵਾਹਦਿਆਂ ਵਿੱਚ ਆਏ।
ਤੁਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਾ ਕਰੋ ,ਚੰਗੇ ਨੂੰ ਚੁਣੋ ,ਪੰਜਾਬ ਨੂੰ ਬਚਾਉਣ ਵਾਲੇ ਚੁਣੋ, ਨਾ ਕੀ ਪੰਜਾਬ ਨੂੰ ਖਾਣ ਵਾਲੇ ,ਫ਼ੈਸਲਾ ਤੁਹਾਡੇ ਹੱਥ ,ਤੁਸੀਂ ਪੰਜਾਬ ਹੱਸਦਾ ਰੱਖੋਗੇ ਤਾਂ ਸਾਰੇ ਹੀ ਹੱਸਦੇ ਰਹਾਂਗੇ,ਜੇ ਪੰਜਾਬ ਕਰਜ਼ਾਈ ਤੇ ਲੋਕ ਕਰਜ਼ਾਈ,ਸੋਚਣ ਤੇ ਸੋਚ ਤੁਹਾਡੀ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444