17.7 C
United Kingdom
Wednesday, June 24, 2026

More

    ਬਿਨਾ ਕਿਤਾਬਾਂ ਅਤੇ ਆਨਲਾਈਨ ਉਪਕਰਨਾਂ ਦੇ ‘ਤੇ ਪ੍ਰੀਖਿਆ ਬੋਝ ਲੱਦਣਾ ਕਰਾਰ

        ਅਸ਼ੋਕ ਵਰਮਾ
    ਬਠਿੰਡਾ,7ਜੁਲਾਈ ।  ਡੈਮੋਕਰੈਟਿਕ  ਟੀਚਰਜ ਫਰੰਟ  ਪੰਜਾਬ  ਨੇ ਪੜਾਈ  ਦੇ ਆਨਲਾਈਨ  ਸਿਸਟਮ  ਨੂੰ  ਨਕਾਰਦਿਆਂ ਕਿਹਾ ਕਿ ਇਸ ਤਰਾਂ ਦਿੱਤੀ ਜਾਂਦੀ ਸਿੱਖਿਆ ਅਸਲ ਮੰਤਵ ਪੂਰਾ ਨਹੀਂ  ਕਰਦੀ  ਬਲਕਿ  ਵਿਦਿਆਰਥੀਆਂ  ’ਚ ਕਈ ਪ੍ਰਕਾਰ ਦੀਆਂ  ਗਲਤ ਧਾਰਨਾਵਾਂ  ਨੂੰ  ਜਨਮ ਦੇ ਰਹੀ ਹੈ ਅਤੇ ਵਿਦਿਆਰਥੀਆਂ ਵਿੱਚ  ਆਪਸੀ ਪਾੜਾ ਵਧ ਰਿਹਾ ਹੈ। ਜੱਥੇਬੰਦੀ ਦੇ ਬਠਿੰਡਾ  ਜਿਲੇ  ਦੇ ਪ੍ਰਧਾਨ  ਰੇਸ਼ਮ ਸਿੰਘ  ਸਕੱਤਰ  ਬਲਜਿੰਦਰ ਸਿੰਘ ,ਵਿੱਤ ਸਕੱਤਰ  ਬਲਵਿੰਦਰ ਸ਼ਰਮਾ, ਸਹਾਇਕ  ਸਕੱਤਰ  ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚੋਂ  ਪ੍ਰਵਾਸੀ ਮਜਦੂਰਾਂ  ਦੇ ਇਤਿਹਾਸਕ  ਰਿਕਾਰਡ ਗਿਣਤੀ  ਦੇ ਪਲਾਨ ਕਰ ਜਾਣ ਕਾਰਨ ਪਿੰਡਾਂ  ਸਰਕਾਰੀ  ਸਕੂਲਾਂ  ਦੇ ਬਹੁਤੇ  ਵਿਦਿਆਰਥੀ ਜੋ ਕਿਰਸਾਨੀ ਜਾਂ ਖੇਤ ਮਜਦੂਰਾਂ  ਦੇ ਬੱਚੇ  ਹਨ ਨੂੰ  ਅਪ੍ਰੈਲ ਅਤੇ ਮਈ ਮਹੀਨੇ  ਵਿੱਚ  ਕਣਕ ਦੀ ਵਾਢੀ ਅਤੇ ਜੂਨ ਵਿੱਚ  ਆਰਥਿਕ  ਮਜਬੂਰੀ ਕਰਕੇ ਝੋਨਾ ਲਾਉਣ ਲਈ  ਮਜਬੂਰ  ਹੋਣਾ ਪਿਆ ਜਿਸ ਕਰਕੇ ਉਹ  ਪੜਾਈ ਵੱਲ ਬਣਦਾ ਧਿਆਨ ਨਹੀਂ  ਦੇ ਸਕੇ।
                         ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ  ਵਿਦਿਆਰਥੀਆਂ  ਨੂੰ  ਸਮੇਂ  ਸਿਰ ਸਾਰੀਆਂ  ਜਮਾਤਾਂ  ਦੀਆਂ  ਸਾਰੇ ਵਿਸ਼ਿਆਂ ਦੀਆਂ ਕਿਤਾਬਾਂ  ਵੀ ਮੁਹੱਈਆ  ਨਹੀਂ  ਕਰਵਾਇਆਂ ਜਾ ਸਕੀਆ ਹਨ। ਡੀ.ਟੀ.ਐੱਫ ਦੇ ਸੂਬਾ  ਵਿੱਤ ਸਕੱਤਰ  ਜਸਵਿੰਦਰ  ਸਿੰਘ  ਅਤੇ ਸੂਬਾ ਕਮੇਟੀ  ਮੈਂਬਰ  ਨਵਚਰਨਪ੍ਰੀਤ ਨੇ ਕਿਹਾ ਕਿ ਮੁੱਖ  ਮੰਤਰੀ ਨੇ ਕਰੋਨਾ  ਕਾਰਨ ਸਾਰੀਆਂ  ਯੂਨੀਵਰਸਿਟੀਆਂ  ਦੀਆਂ  ਪ੍ਰੀਖਿਆਂਵਾਂ ਰੱਦ ਕਰਨ ਦੇ ਹੁਕਮ ਕਰ ਦਿੱਤੇ ਹਨ ਜਦੋਂਕਿ   ਸਕੂਲ  ਸਿੱਖਿਆ  ਵਿਭਾਗ ਵੱਲੋਂ   ਜੁਲਾਈ  ਮਹੀਨੇ ਦੇ ਪੇਪਰ ਲੈਣ ਲਈ  ਹੁਕਮ ਜਾਰੀ ਕਰ ਰਿਹਾ  ਹੈ। ਉਨਾਂ ਦੱਸਿਆ ਕਿ ਖਬਰਾਂ ਅਨੁਸਾਰ ਆਨਲਾਈਨ  ਪੜਾਈ  ਦੇ  ਮਾਨਸਿਕ  ਬੋਝ ਕਾਰਨ ਹੁਣ ਤੱਕ ਤਿੰਨ ਵਿਦਿਆਰਥੀ ਆਤਮ ਹੱਤਿਆ  ਕਰ ਗਏ ਹਨ ਅਤੇ ਵੱਡੀ ਗਿਣਤੀ ਵਿੱਚ  ਵਿੱਚ  ਮਾਨਸਿਕ  ਪੀੜਾ  ਹੰਢਾ ਰਹੇ ਹਨ। ਉਨਾਂ ਦੱਸਿਆ ਕਿ  ਵਿਦਿਆਰਥੀਆਂ  ਦੇ ਪਰਿਵਾਰਾਂ  ਵਿੱਚ ਆਨਲਾਈਨ  ਪੜਾਈ ਕਰਕੇ ਤਨਾਅ ਦਾ ਮਾਹੌਲ ਬਣਿਆ ਹੋਇਆ  ਹੈ।
                            ਅਧਿਆਪਕ ਆਗੂ ਰਤਨਜੋਤ ਨੇ ਕਿਹਾ ਕਿ ਜਿਹੜੇ ਘਰਾਂ  ਵਿੱਚ  ਐਂਡਰਾਇਡ ਮੋਬਾਇਲ  ਫੋਨ , ਨੈੱਟ ਪੈੱਕ ਜਾਂ ਟੈਲੀਵਿਜਨ  ਵੀ ਨਹੀਂ  ਉਨਾਂ  ਦੇ ਬੱਚਿਆਂ  ਨੇ ਕਿਵੇਂ  ਅਪ੍ਰੈਲ  ਮਈ ਦਾ ਸਿਲੇਬਸ ਪੂਰਾ ਕੀਤਾ ਹੋਵੇਗਾ। ਆਗੂਆਂ ਨੇ ਕਿਹਾ ਕਿ ਅਜਿਹੇ ਵਿੱਚ  ਜੇਕਰ ਪ੍ਰੀਖਿਆ ਲੈ ਲਈਆਂ  ਜਾਣਗੀਆਂ ਤਾਂ  ਕੀ ਇਹੋ ਜਿਹੇ ਵਿਦਿਆਰਥੀਆਂ  ਨਾਲ ਠੀਕ  ਇਨਸਾਫ  ਹੋਵੇਗਾ । ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ  ਮੰਤਰੀ  ਅਤੇ ਸਿੱਖਿਆ  ਸਕੱਤਰ  ਕਿ੍ਰਸ਼ਨ ਕੁਮਾਰ ਤੋਂ  ਮੰਗ ਕੀਤੀ  ਜੁਲਾਈ  ਮਹੀਨੇ ਵਿੱਚ  ਲਏ ਜਾਣ ਵਾਲੇ ਪੇਪਰਾਂ ਨੂੰ  ਅਗਲੇ ਹੁਕਮਾਂ  ਤੱਕ  ਮੁਲਤਵੀ ਕੀਤਾ ਜਾਵੇ। ਵਿਦਿਆਰਥੀਆਂ  ਅਤੇ ਅਧਿਆਪਕਾਂ  ਨੂੰ  ਕਰੋਨਾ  ਮਹਾਂਮਾਰੀ ਦੇ ਬਚਾਅ ਲਈ,ਸਾਬਣ,ਸੈਨੀਟਾਇਜਰ ਅਤੇ ਮਾਸਕ ਵਰਗੀਆਂ  ਜਰੂਰੀ  ਵਸਤਾਂ  ਮੁਹੱਈਆ ਕਰਵਾ ਕੇ ਅਤੇ ਕਰੋਨਾ ਤੋਂ ਬਚਾਅ ਦੇ ਸਰਕਾਰ ਵੱਲੋਂ ਪ੍ਰਬੰਧ ਕਰਕੇ  ਸਰਕਾਰੀ  ਸਕੂਲ  ਪੜਾਅਵਾਰ  ਖੋਲੇ  ਜਾਣ ਅਤੇ ਵਿਦਿਆਰਥੀਆਂ  ਨੂੰ  ਕਲਾਸਾਂ  ਵਿੱਚ  ਸਿੱਖਿਆ  ਦਿੱਤੇ ਜਾਣ ਉਪਰੰਤ  ਕਰਵਾਏ ਗਏ ਸਿਲੇਬਸ ਦੇ ਅਧਾਰ ਤੇ ਪ੍ਰੀਖਿਆ  ਲਈ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!