22.5 C
United Kingdom
Sunday, June 21, 2026

More

    ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਲੋੜ ਅਨੁੁਸਾਰ ਹੀ ਪਾਣੀ ਲਾਇਆ ਜਾਵੇ: ਮੁੱੱਖ ਖੇਤੀਬਾੜੀ ਅਫਸਰ

    ਖੇਤਾਂ ਵਿਚ ਪਾਣੀ ਖੜ੍ਹਾ ਨਾ ਰਹਿਣ ਦੇਣ ਦੀ ਸਲਾਹ
    ਬਰਨਾਲਾ, 7 ਜੁਲਾਈ ( ਆਰ.ਕੇ. ਵਰਮਾ )

    ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਈ ਕਿਸਾਨਾਂ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਆਉਂਦੇ ਸਮੇਂ ਵਿਚ ਇਹ ਤਕਨੀਕ ਹੋਰ ਪ੍ਰਫੁੱਲਿਤ ਹੋਵੇਗੀ। ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਨ ਸਮੇਂ ਕੀਤਾ।
    ਡਾ. ਬਲਦੇਵ ਸਿੰਘ ਨੇ ਕਿਸਾਨ ਹਰਪ੍ਰੀਤ ਸਿੰਘ, ਹਾਕਮ ਸਿੰਘ ਤੇ ਸੁਖਦੀਪ ਸਿੰਘ ਹੰਡਿਆਇਆ (ਜਿਨ੍ਹਾਂ ਨੇ 30 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਪਰਮਿੰਦਰ ਸਿੰਘ ਰਾਮ ਸਿੰਘ ਪਿੰਡ ਧੌਲਾ ਜਿਨ੍ਹਾਂ ਨੇ 13 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ 21 ਦਿਨਾਂ ’ਤੇ ਪਹਿਲਾ ਪਾਣੀ ਲਗਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਸਿਰਫ ਖੇਤ ਵਿੱਚ ਵੱਤਰ ਨੂੰ ਬਰਕਰਾਰ ਰੱਖਣ ਲਈ, ਮਿੱਟੀ ਦੀ ਕਿਸਮ ਅਤੇ ਮੌਸਮ ਅਨੁਸਾਰ 7 ਤੋਂ 10 ਦਿਨ ਦੇ ਵਕਫੇ ’ਤੇ ਹਲਕੇ ਪਾਣੀ ਦਿੰਦੇ ਰਹੋ। ਖੇਤਾਂ ਵਿੱਚ ਪਾਣੀ ਖੜ੍ਹਾ ਨਾ ਕਰੋ, ਕਿਉਂਕਿ ਇਸ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ। ਪਾਣੀ ਖੜ੍ਹਾ ਕਰਨ ਨਾਲ ਖੁਰਾਕੀ ਤੱਕ ਖਾਸ ਤੌਰ ’ਤੇ ਨਾਈਟ੍ਰੋਜਨ ਜ਼ਮੀਨ ਵਿੱਚ ਹੀ ਹੇਠਾਂ ਜੀਰ ਜਾਂਦੇ ਹਨ ਅਤੇ ਬੂਟਾ ਇਨ੍ਹਾਂ ਨੂੰ ਨਹੀਂ ਲੈ ਸਕਦਾ, ਜਿਸ ਕਰਕੇ ਫਸਲ ਦੇ ਪੀਲਾ ਪੈਣ ਦੇ ਆਸਾਰ ਵਧਦੇ ਹਨ, ਦੂਸਰਾ ਜ਼ਿਆਦਾ ਪਾਣੀ ਦੇਣ ਨਾਲ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਵੀ ਵਧਦੀ ਹੈ ਅਤੇ ਬਿਮਾਰੀਆਂ ਦੀ ਹਮਲਾ ਵਧ ਸਕਦਾ ਹੈ। ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਤਰੇੜਾਂ ਨਹੀਂ ਫਟਦੀਆਂ। ਖਰਚਾ ਵੀ ਘੱੱਟ ਹੁੰਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੁੰਦੀ ਹੈ।
    ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਵੱਲੋਂ ਸਰਦਾਰ ਜਗਸੀਰ ਸਿੰਘ ਅਤੇ ਕੌਰ ਸਿੰਘ ਪਿੰਡ ਕੋਠੇ ਗੋਬਿੰਦਪੁਰ ਦੇ ਖੇਤਾਂ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਕਿਸਾਨ ਨੇ 5.5 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਕਿਸਾਨ ਦੀ ਫਸਲ ਪੀਲੀ ਹੋਣ ਦੇ ਸਬੰਧ ਵਿਚ ਮੁੱਖ ਖੇਤੀਬਾੜੀ ਅਫਸਰ ਵੱਲੋਂ ਹੱਲ ਦੱਸਿਆ ਗਿਆ ਅਤੇ ਭਰੋਸਾ ਦਵਾਇਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖੇਤੀ ਸਲਾਹ ਲਈ ਕਿਸਾਨ ਵਿਭਾਗ ਨਾਲ ਸੰਪਰਕ ਕਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!