ਸੰਗਰੂਰ . ਕੁਲਵੰਤ ਛਾਜਲੀ
ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪੰਜਾਬ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਬਚਾਓ ਮੁਹਿੰਮ ਤਹਿਤ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੇ ਗਏ ਅਨਾਜ ਘੁਟਾਲੇ ਦੀ ਜਾਂਚ ਨੂੰ ਲੈ ਕੇ, ਅਤੇ ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਰਾਸ਼ਨ ਕਾਰਡਾਂ ਨੂੰ ਮੁੜ ਤੋਂ ਬਹਾਲ ਕਰਵਾਉਣ ਲਈ, ਬਿਜਲੀ ਦੇ ਬਿੱਲਾਂ ਵਿੱਚ ਬਡੋਤਰੀ ਕੀਤੀ ਗਈ, ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਅੱਜ ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਖੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਜੋ ਪੰਜਾਬ ਤੇ ਲੋਕਾਂ ਲੁੱਟ ਕਰਨ ਤੇ ਲੱਗੀ ਹੋਈ ਹੈ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਵੇਗਾ। ਕਰੋਨਾ ਵਾਇਰਸ ਵਰਗੀ ਮਹਾਮਾਰੀ ਫੈਲਣ ਕਾਰਨ ਜੋ ਗਰੀਬਾਂ ਲਈ ਅਨਾਜ ਆਇਆ ਉਸ ਬਹੁਤ ਘੁਟਾਲਾ ਹੋਇਆ ਹੈ ਜਿਸ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ, ਬਿਨਾਂ ਕਿਸੇ ਜਾਂਚ ਤੋਂ ਗਰੀਬ ਪਰਿਵਾਰਾਂ ਦੇ ਨੀਲੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਜਿਨ੍ਹਾਂ ਨੂੰ ਅਕਾਲੀ ਦਲ ਮੁੜ ਤੋਂ ਬਹਾਲ ਕਰਵਾਏਗਾ। ਪੰਜਾਬ ਅੰਦਰ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਗਿਆ ਜੋ ਬਰਦਾਸ਼ਤ ਯੋਗ ਨਹੀਂ ਹੈ, ਪੰਜਾਬ ਅੰਦਰ ਪੈਟਰੋਲ ਤੇ ਡੀਜ਼ਲ ਉਪਰ ਸਰਕਾਰ ਵੱਲੋਂ ਵੱਡੀ ਮਾਤਰਾ ਵਿੱਚ ਟੈਕਸ ਲਗਾ ਕੇ ਤੇਲ ਦੇ ਰੇਟਾਂ ਨੂੰ ਅਸਮਾਨੀ ਚੜਾ ਰੱਖਿਆ ਹੈ। ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਸਘਰੰਸ਼ ਕੀਤਾ ਹੈ ਅਤੇ ਜਾਰੀ ਰੱਖੇਗਾ। ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰੀ ਮੂਨਕ, ਸਰਕਲ ਜਥੇਦਾਰ ਉਪਿੰਦਰ ਸਿੰਘ ਹਨੀ ਸਾਬਕਾ ਸਰਪੰਚ ਛਾਜਲੀ, ਅਕਾਲੀ ਆਗੂ ਨੇਕ ਸਿੰਘ ਪੂਨੀਆ, ਜਥੇਦਾਰ ਗੰਗਾ ਸਿੰਘ ਛਾਜਲੀ,ਅੰਤਰਰਾਸ਼ਟਰੀ ਰਾਗੀ ਜਗਮੇਲ ਸਿੰਘ ਛਾਜਲਾ, ਜੱਗਾ ਸਿੰਘ, ਜਥੇਦਾਰ ਸ੍ਰੀ ਰਾਮ ਸਿੰਘ, ਹਰੇ ਰਾਮ ਸਿੰਘ ਆੜ੍ਹਤੀਆਂ ਛਾਜਲੀ, ਆਦਿ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।