3.4 C
United Kingdom
Sunday, March 8, 2026

More

    ਜੇਲ ‘ਚ ਕੈਦ ਡਾਕਟਰ ਕਫੀਲ਼ ਜਿਹੇ ਭਲੇ ਇਨਸਾਨ ਨੂੰ ਰਿਹਾਅ ਕਰਵਾਉਣ ਲਈ ਦੇਸ ‘ਚ ਉੱਠੀ ਮੰਗ

    ਯੂਪੀ ‘ਚ ਜੰਗਲ ਰਾਜ
    ‘ਰਾਸੁਕਾ’ ਤਹਿਤ ਮੁਸਲਿਮ ਨੇਤਾਵਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਅੰਦਰ ਬਣਾਇਆ ਜਾ ਰਿਹੈ ਡਰ ਮਾਹੌਲ
    ਵਿਕਾਸ ਦੁਬੇ ਵਰਗੇ ਖਤਰਨਾਕ ਦਰਿੰਦੇ 60 ਪਰਚੇ ਹੋਣ ਦੇ ਬਾਵਜੂਦ ਫਿਰ ਰਹੇ ਨੇ ਅਜ਼ਾਦ

    ਮਾਲੇਰਕੋਟਲਾ, 06 ਜੁਲਾਈ (ਜਮੀਲ ਜੌੜਾ)

    ਉੱਤਰ ਪ੍ਰਦੇਸ ਦੇ ਚਰਚਿਤ ਡਾ. ਕਫੀਲ ਖਾਨ ਦੀਆਂ ਤਸਵੀਰਾਂ ।

    ਉੱਤਰ ਪ੍ਰਦੇਸ ਦੇ ਹਸਪਤਾਲ ‘ਚ ਆਕਸੀਜਨ ਦੀ ਕਮੀ ਕਾਰਣ ਅਨੇਕਾਂ ਬੱਚਿਆਂ ਦੀ ਹੋਈ ਮੌਤ ਸਮੇਂ ਮਸੀਹਾ ਬਣ ਕੇ ਉਭਰੇ ਚਰਚਿਤ ਡਾ. ਕਫੀਲ ਖਾਨ ਨੂੰ ਕਈ ਮਹੀਨਿਆਂ ਤੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਜੇਲ ਅੰਦਰ ਬੰਦ ਕਰ ਕੇ ਰੱਖਿਆ ਹੋਇਆ ਹੈ । ਉਸ ਦਾ ਗੁਨਾਹ ਸਿਰਫ ਐਨਾ ਸੀ ਕਿ ਉਸ ਨੇ ਬਿਨ੍ਹਾਂ ਧਰਮ ਅਤੇ ਜਾਤ ਦਾ ਭੇਦਭਾਵ ਕੀਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਲੋਕਾਂ ਦੀ ਸੇਵਾ ਕੀਤੀ ਹੈ । ਵਰਨਣਯੋਗ ਹੈ ਕਿ ਡਾ. ਕਫੀਲ ਖਾਨ ਨੂੰ ਸੀਏਏ ਵਿਰੋਧੀ ਰੈਲੀ ‘ਚ ਸੰਬੋਧਨ ਕਰਨ ਕਾਰਨ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਉੱਚ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿਤੀ । ਜਿਸ ਤੇ ਤਿੰਨ ਦਿਨ ਬੀਤ ਜਾਣ ਤੇ ਵੀ ਯੂਪੀ ਦੀ ਯੋਗੀ ਸਰਕਾਰ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੀ ਆਕਸੀਜਨ ਕੇਸ ‘ਚ ਹੋਈ ਥੂ-ਥੂ ਵਾਲੀ ਪੁਰਾਣੀ ਕਿੜ੍ਹ ਕੱਢਦਿਆਂ ਡਾ. ਕਫੀਲ਼ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾ ਕੇ ਬੰਦ ਕਰ ਦਿਤਾ ਜੋ ਕਿ ਅਦਾਲਤ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ ।ਜਿਸ ਤਰ੍ਹਾਂ ਦਾ ਵਿਵਹਾਰ ਦੇਸ਼ ਅੰਦਰ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਰਮਾਨਕ ਹੈ । ਸੱਤਾ ਕਿਸੇ ਦੀ ‘ਸਕੀ’ ਨਹੀਂ, ਅੱਜ ਹੈ ਤਾਂ ਕੱਲ ਨਹੀਂ ਰਹੇਗੀ ਪਰੰਤੂ ਜੋ ਨਫਰਤ ਬੀਜੇਪੀ ਸ਼ਾਸਿਤ ਰਾਜਾਂ ‘ਚ ਫੈਲਾਈ ਜਾ ਰਹੀ ਹੈ ਉਸ ਦਾ ਖਮਿਆਜ਼ਾ ਪਾਰਟੀ ਅਤੇ ਅਜਿਹੇ ਪਾਖੰਡੀ ਨੇਤਾਵਾਂ ਨੂੰ ਭੁਗਤਨਾ ਪਵੇਗਾ । ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਯਨੰਦ ਅੱਜ ਜੋ ਮਨਮਾਨੀਆਂ ਕਰ ਸਮਾਜ ਅੰਦਰ ਜ਼ਹਿਰ ਘੋਲ ਕੇ ਸੂਬੇ ਅੰਦਰ ਕਾਨੂੰਨ ਵਿਵਸਥਾ ਬਿਲਕੁਲ ਉਲਦ-ਮੁਲਧ ਕਰ ਦਿਤੀ ਹੈ ਅਤੇ ਜੰਗਲਰਾਜ ਬਣਾ ਰੱਖਿਆ ਹੈ । ਇਕ ਸਮਾਂ ਸੀ ਜਦੋਂ ਸੰਸਦ ‘ਚ ਭੁੰਬਾਂ ਮਾਰ ਕੇ ਰੋ ਰਹੇ ਸਨ ਕਿ ਉਨਾਂ ਨੂੰ ਯੂਪੀ ਪੁਲਿਸ ਤੰਗ ਕਰਦੀ ਹੈ ਹੁਣ ਉਸੇ ਪੁਲਿਸ ਤੋਂ ਮੁੱਖ ਮੰਤਰੀ ਯੋਗੀ ਆਪਣੀ ਸਨਕ ਪੂਰੀ ਕਰਨ ਲਈ ਗਰੀਬ, ਮਜ਼ਲੂਮ ਅਤੇ ਕਮਜ਼ੋਰ ਲੋਕਾਂ ਤੇ ਜ਼ੁਲਮ ਕਰਵਾ ਰਿਹਾ ਹੈ ।
    ਕਾਨੂੰਨ ਵਿਵਸਥਾ ਦੀ ਬਦਤਰ ਹਾਲਤ ਤਾਂ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਇਨਾਮੀ ਗੈਂਗਸਟਰ ਵਿਕਾਸ ਦੂਬੇ ਗ੍ਰਿਫਤਾਰ ਕਰਨ ਗਈ ਪੁਲਿਸ ਦੇ ਇੱਕ ਡੀਐਸਪੀ ਸਮੇਤ 8 ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਹੱਤਿਆ ਅਤੇ ਕਈ ਮੁਲਾਜ਼ਮਾਂ ਨੂੰ ਜਖਮੀ ਕਰ ਫਰਾਰ ਹੋ ਜਾਂਦਾ ਹੈ । ਅੱਜ ਪੂਰਾ ਦੇਸ਼ ਇਸ ਘਟਨਾ ਲਈ ਜਿੱਥੇ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਲਈ ਨਾਕਾਮ ਯੋਗੀ ਸਰਕਾਰ ਨੂੰ ਕੋਸ ਰਿਹਾ ਹੈ ਉਥੇ ਹੀ ਕੇਂਦਰ ਸਰਕਾਰ ਨੂੰ ਇਹ ਅਪੀਲ ਵੀ ਕਰ ਰਿਹਾ ਹੈ ਕਿ ਜੇਲਾਂ ‘ਚ ਵਿਕਾਸ ਦੂਬੇ ਜਿਹੇ ਦਰਿੰਦਿਆਂ ਨੂੰ ਬੰਦ ਕਰੋ ਅਤੇ ਡਾ. ਕਫੀਲ ਜਿਹੇ ਭਲੇ ਲੋਕਾਂ ਤੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਹਟਾਕੇ ਉਸਨੂੰ ਫੌਰਨ ਰਿਹਾ ਕਰੋ । ਪਰੱਗਿਆ ਠਾਕੁਰ, ਕਪਿਲ ਮਿਸ਼ਰਾ, ਸੰਬਿਤ ਪਾਤਰਾ, ਅਨੁਰਾਗ ਠਾਕੁਰ, ਅਨੁਪਮ ਖੇਰ ਸਮੇਤ ਅਨੇਕਾਂ ਹਿੰਸਾ ਫੈਲਾਉਣ ਵਾਲੇ ਨੇਤਾਵਾਂ ਖਿਲ਼ਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਿਚਲੇ ਪੱਧਰ ਦੀ ਰਾਜਨੀਤੀ ਕਰ ਰਹੇ ਅਜਿਹੇ ਨੇਤਾਵਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਦੇਸ਼ ਅੰਦਰ ਸੁਖਾਵਾਂ ਮਾਹੌਲ ਬਣਿਆ ਰਹੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!