4.4 C
United Kingdom
Saturday, March 7, 2026

More

    ਫਾਇਫ਼ ਦੇ ਚਿੜੀਆਘਰ ਵਿੱਚ ਲੱਗੀ ਭਿਆਨਕ ਅੱਗ

    ਪਰਥ (ਸਤਿੰਦਰ ਸਿੰਘ ਸਿੱਧੂ)
    ਅੱਜ ਬਾਅਦ ਦੁਪਹਿਰ ਲੇਡੀਬੈਂਕ ਨੇੜਲੇ ਫਾਇਫ਼ ਚਿੜੀਆਘਰ ਵਿੱਚ ਇਕ ਇਮਾਰਤ ਦੀ ਛੱਤ ਨੂੰ ਅੱਗ ਲੱਗਣ ਤੋਂ ਬਾਅਦ ਖਾਲੀ ਕਰਵਾਇਆ ਗਿਆ ਅਤੇ ਸਕੌਟਿਸ਼ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਇਸ ਅੱਗ ‘ਤੇ ਕਾਬੂ ਪਾਉਣ ਵਿੱਚ ਚਾਰ ਦਮਕਲ ਵਾਹਨਾਂ ਦੀ ਮਦਦ ਲਈ ਗਈ।
    ਅੱਗ ਸੋਫਤ ਪਲੇ ਸੈਂਟਰ ਦੀ ਇਮਾਰਤ ਵਿੱਚ ਲੱਗੀ ਸੀ ਅਤੇ ਇਸ ਦੇ ਨੇੜੇ ਹੀ ਮਰਮੋਸੇਟਸ ਕਿਸਮ ਦੇ ਬਾਂਦਰ ਦਾ ਘਰ ਸੀ ਜਿਸ ਨੂੰ ਚਿੜੀਆਘਰ ਕਰਮਚਾਰੀਆਂ ਵਲੋਂ ਸਮੇ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਚਿੜੀਆਘਰ ਲੇਮੂਰ ਅਤੇ ਜ਼ੇਬਰਾ ਸਮੇਤ ਕਈ ਜਾਨਵਰਾਂ ਦਾ ਘਰ ਹੈ। ਕੋਰੋਨਾਵਾਇਰਸ ਦੇ ਤਾਲਾਬੰਦੀ ਕਾਰਨ ਮਾਰਚ ਵਿਚ ਬੰਦ ਹੋਣ ਤੋਂ ਬਾਅਦ ਇਹ 29 ਜੂਨ ਨੂੰ ਦੁਬਾਰਾ ਖੋਲ੍ਹਿਆ ਗਿਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!