ਮਹਿਲ ਕਲਾਂ 5 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ,ਮਹਿਲ ਕਲਾਂ ਅਤੇ ਬਰਨਾਲਾ ਨੂੰ ਵੱਡੀ ਜਿੱਤ ਦਿਵਾਉਣ ਵਾਲੇ ਵਿਰੋਧੀ ਧਿਰ ਦੇ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਵਜੋਂ ਸੇਵਾ ਨਿਭਾਉਣ ਵਾਲੇ ਜ਼ਿਲ੍ਹਾ ਬਰਨਾਲਾ ਦੇ ਅਮਰੀਕਾ ਤੋਂ ਐਨ ਆਰ ਆਈ, ਉੱਘੇ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਨ,ਮਨ ਅਤੇ ਧਨ ਦੇ ਪੱਖੋਂ ਤਿੰਨਾਂ ਹਲਕਿਆਂ ਦੇ ਵਿਧਾਇਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ .ਪਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀਆਂ ਗਲਤ ਨੀਤੀਆਂ ਕਾਰਨ ਦਵਿੰਦਰ ਸਿੰਘ ਬੀਹਲਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ.ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਉਸ ਸਮੇਂ ਡਿੱਗਣਾ ਸ਼ੁਰੂ ਹੋ ਗਿਆ ਸੀ ਜਦ ਸੁੱਚਾ ਸਿੰਘ ਛੋਟੇਪੁਰ ਦੇ ਦੋ ਲੱਖ ਰੁਪਏ ਦਾ ਝੂਠਾ ਦੋਸ਼ ਲਾ ਕੇ ਪਾਰਟੀ ਚੋਂ ਕੱਢਿਆ ਗਿਆ ਅਤੇ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ਤੇ ਸਿਮਟ ਕੇ ਰਹਿ ਗਈ.ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਚਿੱਟੇ ਦੇ ਮੁੱਦੇ ਤੇ ਚੋਣ ਲੜੀ ਸੀ.ਜੋ ਸਰਾਸਰ ਝੂਠ ਸਾਬਤ ਹੋਇਆ,ਕਿਉਂਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਮਜੀਠੀਆ ਤੋਂ ਮਾਫੀ ਮੰਗ ਗਿਆ. ਇੱਥੇ ਇਹ ਵੀ ਵਰਨਣਯੋਗ ਹੈ ਕਿ ਰਾਜਨੀਤਿਕ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਵੱਲੋਂ ਚੁਣੇ ਹੋਏ ਸੰਵਿਧਾਨਿਕ ਅਹੁਦੇ ਵਿਰੋਧੀ ਧਿਰ ਦੇ ਨੇਤਾ ਨੂੰ ਸਿਰਫ ਟਵੀਟ ਕਰਕੇ ਲਾਂਭੇ ਕੀਤਾ ਗਿਆ. ਉਸ ਦਿਨ ਤੋਂ ਹੀ ਆਮ ਆਦਮੀ ਪਾਰਟੀ ਖੇਰੂ ਖੇਰੂ ਹੋ ਗਈ ਸੀ .ਅਜ ਐਨ.ਆਰ.ਆਈ ਅਤੇ ਪੰਜਾਬ ਵਸਦੇ ਲੋਕ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਲਾਲਸਾ ਤੋਂ ਜਾਣੂ ਹੋ ਗਏ ਹਨ.ਭਗਵੰਤ ਮਾਨ ਨੇ ਚੰਗੇ ਲੀਡਰ ਪਾਰਟੀ ਵਿੱਚ ਨਹੀਂ ਰਹਿਣ ਦਿੱਤੇ ਅਤੇ ਨਾ ਹੀ ਚੰਗੇ ਲੀਡਰ ਪਾਰਟੀ ਵਿੱਚ ਆਉਣ ਦਿੱਤੇ ਜਿਸ ਦੇ ਸਿੱਟੇ ਵਜੋਂ ਅੱਜ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ .ਅੱਜ ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ .ਅੱਜ ਇਨ੍ਹਾ ਦੇ ਐਮ ਐਲ ਏ ਰੇਤ ਦੀ ਖੱਡਾਂ ਵਿੱਚੋਂ ਬਤੌਰ ਰਿਸ਼ਵਤ ਅਤੇ ਗੁੰਡਾ ਟੈਕਸ ਵੀ ਵਸੂਲ ਕੀਤੇ ਜਾ ਰਹੇ ਹਨ .ਇੱਥੇ ਹੀ ਨਹੀ ਬੱਸ ਇਨ੍ਹਾਂ ਐੱਮ ਐੱਲ ਏ ਦੇ ਸਕੇ ਸਬੰਧੀ ਪੁਲਿਸ ਥਾਣੇ ਵਿੱਚ ਬਤੌਰ ਸਮਝੌਤੇ ਕਰਵਾਉਣ ਲਈ ਲੋਕਾ ਤੋਂ ਪੰਜ ਪੰਜ ਲੱਖ ਰੁਪਏ ਦੀ ਵਸੂਲੀ ਵੀ ਕਰ ਰਹੇ ਹਨ.ਉੱਘੇ ਸਮਾਜ ਸੇਵੀ ਐਨ ਆਰ ਆਈ ਦਵਿੰਦਰ ਸਿੰਘ ਬੀਹਲਾ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਕੰਪੇਨ ਤੋਂ ਬਾਹਰ ਬੈਠੇ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਸੀ ਪਰ ਗਰਾਊਂਡ ਤੇ ਸੱਚਾਈ ਕੁਝ ਹੋਰ ਹੈ . ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਐਨ ਆਰ ਆਈ ਭਰਾਵਾਂ ਦੇ ਵਿਸ਼ੇਸ ਯੋਗ ਨਾਲ ਪੰਜਾਬ ਵਿੱਚ ਚੋਣਾਂ ਲਈ ਕਰੋੜਾਂ ਰੁਪਏ ਦੇ ਫੰਡ ਭੇਜੇ ਗਏ ਸਨ ਜਿਨ੍ਹਾਂ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਗਿਆ ਅਤੇ ਇਸ ਫ਼ੰਡ ਵਾਲੀ ਵੈੱਬਸਾਈਟ ਵੀ ਡਾਊਨ ਕਰ ਦਿੱਤੀ ਗਈ. ਜਿਸ ਵਿੱਚ ਐੱਨ ਆਰ ਆਈ ਭਰਾਵਾਂ ਵੱਲੋਂ ਭੇਜੇ ਗਏ ਵੱਡੇ ਫੰਡਾਂ ਵਿੱਚ ਵੀ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ .ਸੀਟਾਂ ਦੇ ਵੀ ਵੱਡੇ ਪੱਧਰ ਤੇ ਸੌਦੇ ਹੋਏ ਸਨ .ਅੱਜ ਸਾਡੇ ਨੌਜਵਾਨ ਵਿਦੇਸ਼ ਜਾ ਰਹੇ ਹਨ ਪਰ ਮੈਂ ਖੁਦ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕੀਤੀ ਹੈ ਮੇਰਾ ਕਾਰੋਬਾਰ ਵੀ ਅਮਰੀਕਾ ਵਿੱਚ ਹੈ ਪਰ ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਕੁਝ ਕਰਨ ਦੀ ਖਵਾਇਸ਼ ਹੈ ਜਿਸ ਲਈ ਮੈਂ ਪੰਜਾਬ ਵੱਸ ਗਿਆ ਹਾਂ ਸੋ ਅੱਜ ਮੈਂ ਆਪਨਾ ਰਾਜਨੀਤਿਕ ਸਫ਼ਰ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਦੀ ਪ੍ਰੇਰਨਾ ਸਦਕਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਕੇ ਸ਼ੁਰੂ ਕਰਨ ਲੱਗਾ ਹਾਂ ਜਿਸ ਤੇ ਮੇਰਾ ਸੁਪਨਾ ਹੈ ਕਿ ਘੱਟੋ ਘੱਟ ਬਰਨਾਲਾ ਜ਼ਿਲ੍ਹੇ ਨੂੰ ਰੋਲ ਮਾਡਲ ਬਣਾਇਆ ਜਾਵੇ .ਉਨ੍ਹਾਂ ਨੌਜਵਾਨ ਪੀੜ੍ਹੀ ਤੇ ਬੋਲਦੇ ਕਹਿ ਕੇ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹਨ .ਨੌਜਵਾਨ ਹੀ ਸਾਡੇ ਦੇਸ਼ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਨੌਜਵਾਨਾਂ ਨੂੰ ਨਾਲ ਲੈ ਕੇ ਬਰਨਾਲੇ ਜ਼ਿਲ੍ਹੇ ਦੀ ਤਰੱਕੀ ਕਰਕੇ ਜ਼ਿਲ੍ਹੇ ਦਾ ਨਕਸ਼ਾ ਬਦਲਿਆ ਜਾਵੇਗਾ .ਉੱਘੇ ਸਮਾਜ ਸੇਵੀ ਐਨ.ਆਰ.ਆਈ ਸਰਦਾਰ ਦਵਿੰਦਰ ਸਿੰਘ ਬੀਹਲਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜੋ ਵੀ ਹੁਕਮ ਕੀਤੇ ਜਾਣਗੇ ਉਨ੍ਹਾਂ ਨੂੰ ਤਨੋ,ਮਨੋ,ਧਨੋ ਨਿਭਾਕੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਦਿਨ-ਰਾਤ ਸੇਵਾ ਕੀਤੀ ਜਾਵੇਗੀ .ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜੋ ਵੀ ਹੁਕਮ ਕੀਤੇ ਜਾਣਗੇ ਉਨ੍ਹਾਂ ਨੂੰ ਤਨੋ,ਮਨੋ,ਧਨੋ ਨਿਭਾਕੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਦਿਨ-ਰਾਤ ਸੇਵਾ ਕੀਤੀ ਜਾਵੇਗੀ .ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੇ ਹਲਕੇ ਦੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਝੋਲੀ ਪਾ ਕੇ ਪਾਰਟੀ ਨੂੰ ਵੱਡੀ ਜਿੱਤ ਵੀ ਦਵਾਈ ਜਾਵੇਗੀ.