17 C
United Kingdom
Sunday, June 21, 2026

More

    ਬਠਿੰਡਾ- ਰਾਸ਼ਨ ਦੀ ਕਾਣੀ ਵੰਡ ਨੂੰ ਲੈਕੇ ਪਿੰਡਾਂ ’ਚ ਰੇੜਕਾ ਜਾਰੀ

    ਅਸ਼ੋਕ ਵਰਮਾ
    ਬਠਿੰਡਾ,4ਜੁਲਾਈ ।  ਲਾਕ ਡਾਊਨ ਦਰਮਿਆਨ ਬੇਜਮੀਨੇ- ਸਾਧਨਹੀਣ ਪੇਂਡੂ ਪਰਿਵਾਰਾਂ ਨੂੰ  ਵੰਡੇ ਜਾਣ ਵਾਲੇ ਸਰਕਾਰੀ ਰਾਸ਼ਨ ਦੇ ਮੁੱਦੇ ਨੂੰ ਲੈ ਕੇ ਪਿੰਡਾਂ ਅੰਦਰ ਵਿਤਕਰੇਬਾਜੀ ਅਤੇ ਇਸ ਦੇ ਸਿੱਟੇ ਵੱਜੋਂ ਪੈਦਾ ਹੋ ਰਹੀ ਬਦਮਗਜੀ ਰੁਕਣ ਦਾ ਨਾਂ ਨਹੀਂ ਲੈ ਰਹੀ। ਤਾਜਾ ਮਾਮਲਾ  ਪਿੰਡ ਤੁੰਗਵਾਲੀ ਦਾ ਹੈ ਜਿੱਥੇ ਅੱਜ ਨਾ ਕੇਵਲ ਗਰੀਬ ਕਿਰਤੀ ਪਰਿਵਾਰਾਂ ਬਲਕਿ ਕਿਸਾਨਾਂ ਨੇ ਵੀ ਸਰਕਾਰ ਰਾਸ਼ਨ ਦੀ ਕਾਣੀ ਵੰਡ ਖਿਲਾਫ ਸੂਬਾ ਸਰਕਾਰ, ਜਿਲਾ ਪ੍ਰਸ਼ਾਸ਼ਨ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਰੋਸ ਦਾ ਪ੍ਰਗਟਾਵਾ ਕੀਤਾ। ਰੋਸ ਕਰ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮੇਜਰ ਸਿੰਘ ਤੁੰਗਵਾਲੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਭੋਲੂ ਸਿੰਘ ਨੇ ਮੰਗ ਕੀਤੀ ਕਿ ਵਿਭਾਗੀ ਕਰਮਚਾਰੀ ਪਿੰਡ ਵਿੱਚ ਬੈਠ ਕੇ ਆਪ ਰਾਸ਼ਨ ਵੰਡਣ ਜਾਂ ਇਸ ਮਕਸਦ ਲਈ ਮਜਦੂਰ ਪਰਿਵਾਰਾਂ ਦੇ ਵਿੱਚੋਂ ਹੀ ਨੁਮਾਇੰਦੇ ਲੈ ਕੇ ਸਾਂਝੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ। ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਪ੍ਰਧਾਨ ਅਤੇ  ਜਨਰਲ ਸਕੱਤਰ ਮਿੱਠੂ ਸਿੰਘ ਘੁੱਦਾ ਅਤੇ ਪ੍ਕਾਸ਼ ਸਿੰਘ ਨੰਦਗੜ ਨੇ ਮੰਗ ਕੀਤੀ ਹੈ ਕਿ ਹਰ ਉਹ ਪਰਿਵਾਰ ਜੋ ਜਮੀਨ-ਜਾਇਦਾਦ, ਰੁਜਗਾਰ ਅਤੇ ਕਾਰੋਬਾਰ ਤੋਂ ਵਾਂਝਾ ਹੈ ਨੂੰ ਸਰਕਾਰ ਰਾਸ਼ਨ ਵੰਡੇ ਜਾਣ ਬਾਬਤ ਠੋਸ ਨੀਤੀ ਬਣਾਈ ਜਾਵੇ ਅਤੇ ਜਿਲਾ ਪ੍ਰਸ਼ਾਸ਼ਨ ਇਸ ਨੀਤੀ ‘ਤੇ ਈਮਾਨਦਾਰੀ ਨਾਲ ਅਮਲ ਯਕੀਨੀ ਬਣਾਵੇ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!