ਤੋਤਾ ਸਿੰਘ ਦੀਨਾ
ਉਮਰ ਦੇ ਪਹਿਰ ਕਦੀਂ ਠਹਿਰਦੇ ਨਹੀਂ ਸਿਰਫ ਕੈਮਰੇ ਦੀ ਕਾਲੀ ਅੱਖ ਰਾਹੀਂ ਤਸਵੀਰ ਦਾ ਸੰਦੂਕ ਹੀ ਇਹਨਾਂ ਨੂੰ ਸਾਂਭ ਸਕਦਾ,ਤੁਹਾਡੇ ਹੁਨਰ ਹੁਸਨ ਦੀ ਖੁਸ਼ਬੂ ਦਾ ਲੰਘੇ ਸਮੇਂ ਬਾਅਦ ਤਸਵੀਰਾਂ ਹੀ ਚੇਤਾ ਬਣਦੀਆਂ ਹਨ,ਤਸਵੀਰ ਖਿੱਚਣ ਤੇ ਖਿਚਵਾਉਂਣ ਵਾਲੇ ਦੀ ਤਾਰ ਜਦੋਂ ਜੁੜਦੀ ਹੈਂ ਤਾਂ ਤਸਵੀਰ ਦਾ ਸੁਹੱਪਣ ਖਿੜ ਜਾਂਦਾ ਹੈ,ਆਪਣਿਆਂ ਨਾਲ ਜੁੜੀਆਂ ਮਿਲੀਆਂ ਤਸਵੀਰਾਂ ਫੁਰਸਤ ਦੇ ਪਲਾਂ ਵਿੱਚ ਤੁਹਾਨੂੰ ਹਰ ਉਮਰ ਦੇ ਪਹਿਰ ਵਿੱਚ ਲੈ ਜਾਂਦੀਆਂ ਨੇ,
ਮੈਨੂੰ ਪਿਛਲੇ ਦਿਨੀਂ ਮੇਰੇ ਪਰਿਵਾਰਕ ਮਿੱਤਰਾਂ ਦੇ ਫੋਟੋ ਸ਼ੂਟ ਦਾ ਹਿੱਸਾ ਬਣਨ ਦਾ ਸਬੱਬ ਬਣਿਆ,ਜਿਥੇ ਮੈਂ ਅਹਿਸਾਸ ਕੀਤਾ ,ਜਦੋਂ ਕਿਸੇ ਖੁਆਬ ਨੂੰ ਤੁਹਾਡਾ ਦਿਲ ਡਰਾਇਵ ਕਰੇ ਤਾਂ ਹੁਨਰ ਦੀਆਂ ਮਹਿਕਾਂ ਨਾਲ ਖੂਬਸੂਰਤ ਅਕਸਬੰਦੀ ਹੋ ਨਿਬੜਦਾ, ਖ਼ੁਲੂਸ ਇਰਾਦੇ ਵੀ ਤਸਵੀਰ ਦੇ ਰੰਗਾਂ ਦਾ ਹਿੱਸਾ ਬਣਦੇ ਨੇ,ਟੂਣੇਹਾਰੀਆਂ ਪੌਣਾਂ ਫੇਰ ਤੁਹਾਡੀਆਂ ਤਸਵੀਰਾਂ ਦੇ ਰੰਗਾਂ ਨੂੰ ਸੁੱਕਾ ਕਿ ਲਿਸ਼ਕਣ ਦਾ ਸਲੀਕਾ ਦਿੰਦੀਆਂ ਨੇ, ਮੰਜ਼ਰਕਸ਼ੀ ਦਾ ਖਿੱਚ ਬਖੇਰਨਾ ਕਈ ਪੜਾਵਾਂ ਤੇ ਭਾਵਨਾਵਾਂ ਦੀ ਦੇਣ ਹੁੰਦਾ,ਕੋਈ ਤਸਵੀਰ ਏਦਾਂ ਹੀ ਖੂਬਸੂਰਤ ਨਹੀਂ ਹੁੰਦੀ,ਫੋਟੋਗ੍ਰਾਫੀ ਇੱਕ ਅਜਿਹੀ ਭਾਸ਼ਾ ਜੋ ਦੁਨੀਆਂ ਵਿੱਚ ਕਿਤੇ ਵੀ ਆਸਾਨੀ ਨਾਲ ਪੜ੍ਹੀ ਸਮਝੀ ਤੇ ਅਹਿਸਾਸ ਕੀਤੀ ਜਾ ਸਕਦੀ ਹੈ।