13.1 C
United Kingdom
Sunday, June 7, 2026

More

    ਵਕਤ ਬਨਾਮ ਸਮਾਂ

    ਵਕਤ ਜਾਂ ਸਮਾਂ ਆਖ ਲਵੋ ਇਹ ਬਹੁਤ ਹੀ ਅਹਿਮ ਰੋਲ ਜਿੰਦਗੀ ਵਿੱਚ ਅਦਾ ਕਰਦਾ ਹੈਂ। ਸਿਆਣੇ ਆਖਦੇ ਹਨ ਜੇ ਵਕਤ ਨਾਲ ਹੋਵੇ ਤਾਂ ਬੰਦਾ ਅਸੰਭਵ ਨੂੰ ਵੀ ਸੰਭਵ ਬਣਾ ਦਿੰਦਾ ਹੈ।
    ਖੁਸ਼ੀ ਹੋਵੇ ਜੀ ਗਮ ਵਕਤ ਤਾਂ ਬਸ ਆਪਣੀ ਚਾਲੇ ਚੱਲਦਾ ਹੀ ਰਹਿੰਦਾ ਹਾ। ਖੁਸ਼ੀ ਵਿੱਚ ਵਕਤ ਕੱਟਦੇ (ਲੰਘਦੇ) ਤਾਂ ਪਤਾ ਹੀ ਨਹੀਂ ਚੱਲਦਾ ਪਰ ਗਮ ਵਿੱਚ ਇਹ ਉਹ ਕਾਲੀ ਹਨੇਰੀ ਰਾਤ ਬਨ ਜਾਦਾ ਹੈ ਜੋ ਖਤਮ ਹੋਣ ਵਿੱਚ ਹੀ ਨਹੀਂ ਆਉਦਾ ਪਰ ਜੇ ਧਿਆਨ ਕਰੀਏ ਤਾਂ ਹੁੰਦਾ ਹੈ ਬਰਾਬਰ ਹੀ। ਕਹਿੰਦੇ ਹਨ ਵਕਤ ਦਾ ਪਤਾ ਨਹੀਂ ਚੱਲਦਾ ਆਪਣਿਆਂ ਨਾਲ ਪਰ ਆਪਣਿਆਂ ਦਾ ਪਤਾ ਚੱਲ ਜਾਦਾਂ ਹੈ ਵਕਤ ਨਾਲ। ਵਕਤ ਹੀ ਹੁੰਦਾ ਹੈ ਜੋ ਹਰ ਜਖਮ ਦੀ ਦਵਾ ਹੁੰਦਾ ਹੈ, ਗਹਿਰੇ ਤੋ ਗਹਿਰੇ ਫੱਟ ਵੀ ਭਰ ਜਾਦੇਂ ਹਨ ਵਕਤ ਨਾਲ।

    ਜਦੋਂ ਅਸੀਂ ਸੋਚਦੇ ਹਾਂ ਵੀਹ ਸਾਲ ਬਾਅਦ ਇਹ ਹੋਵੇਗਾ ਤਾਂ ਬੜਾ ਹੀ ਲੰਬਾ ਸਮਾਂ ਲੱਗਦਾ ਹੈ ਪਰ ਜਦੋਂ ਇਹ ਕਹਿੰਦੇ ਹਾਂ ਕਿ ਵੀਹ ਸਾਲ ਪਹਿਲਾਂ ਇਹ ਹੋਇਆ ਹੈ ਤਾਂ ਕੱਲੵ ਦੀ ਹੀ ਗੱਲ ਜਾਪਦੀ ਹੈ। ਵਕਤ ਉਹ ਹੁੰਦਾ ਹੈ ਜੋ ਸਾਰਾ ਕੁਝ ਬਦਲਣ ਦੀ ਤਾਕਤ ਰੱਖਦਾ ਹੈ।
    ਸਾਡੀ ਇਹ ਮਜਬੂਰੀ ਵੀ ਹੁੰਦੀ ਹੈ ਕਿ ਸਾਨੂੰ ਵਕਤ ਦੇ ਨਾਲ ਚੱਲਣਾ ਵੀ ਪੈਦਾ ਹੈ, ਜੇਅਸੀਂ ਪਿੱਛੇ ਰਹਿ ਜਾਦੇ ਹਾਂ ਤਾਂ ਸਾਨੂੰ ਲੋਕ ਪਿਛੜੇ ਕਹਿੰਦੇ ਹਨ ਜੇ ਅੱਗੇ ਨਿਕਲ ਜਾਦੇਂ ਹਾਂ ਤਾਂ ਮੂਰਖ। ਸੋ ਅਸੀਂ ਕਈ ਵਾਰ ਨਾ ਚਾਹੁੰਦਾ ਹੋਏ ਵੀ ਤੁਰੀ ਜਾਦੇਂ ਹਾਂ ਵਕਤ ਨਾਲ।
    ਪਰ ਆਖੀਰ ਵਿੱਚ ਇੱਕ ਸਲਾਹ ਹੈ ਵਕਤ ਨੂੰ ਕਦੇ ਵੀ ਕੋਈ ਰੋਕ ਕੇ ਨਹੀਂ ਸਕਦੇ, ਇਹ ਬਦਲਦਾ ਹੀ ਰਹਿੰਦਾ ਹੈ ਤੇ ਬਦਲਦਾ ਹੀ ਰਹੇਗਾ।ਇਹ ਚੱਲਦਾ ਹੀ ਰਿਹਾ ਹੈ ਤੇ ਚੱਲਦਾ ਹੀ ਰਹੇਗਾ,ਕਾਬੂ ਤੁਸੀਂ ਕਰਨਾ ਹੈ, ਵਕਤ ਦੀ ਕਦਰ ਕਰਕੇ। ਬਦਲਦੇ ਵਕਤ ਨਾਲ ਸਾਨੂੰ ਵੀ ਬਦਲਣਾ ਪੈਦਾ ਹੈ ਪਰ ਇਨ੍ਹਾਂ ਵੀ ਨਾ ਬਦਲੋ ਆਪਣੇ ਆਪ ਨੂੰ ਕਿ ਤੁਹਾਡੀ ਪਹਿਚਾਣ ਹੀ ਬਦਲ ਜਾਵੇਂ।

    ਸੰਦੀਪ ਦਿਉੜਾ
    8437556667

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!