15.3 C
United Kingdom
Sunday, June 7, 2026

More

    ਧੋਖੇਬਾਜ਼

    ਤਾਕਤ ਲੈ ਕੇ ਹੱਥ ਵਿੱਚ ਫਿਰ ਵੀ,
    ਡਰਿਆਂ ਵੈਰੀ ਦੀ ਸੁਣ ਲਲਕਾਰ ਬਾਬਾ।
    ਸਾਧ ਦੱਸ ਕੇ ਚੋਰਾਂ ਵਿੱਚ ਵੜਿਆ,
    ਬਣ ਚੌਧਰੀ ਸਿਪਾ ਸਲਾਰ ਬਾਬਾ।

    ਡੁੱਬੀ ਤਾਂ ਹੀ ਜੇ ਨਾ ਸਾਹ ਆਇਆ,
    ਬਹਿ ਗਿਆ ਕਰਕੇ ਝੱਗਾ ਭਰਾੜ ਬਾਬਾ।
    ਹੱਥੀਂ ਡੋਬ ਗਿਆ ਫੜ੍ਹ ਕੇ ਦੂਜਿਆਂ ਨੂੰ,
    ਡਿੱਗਿਆ ਆਪ ਵਿੱਚ ਕੰਡਿਆਲ਼ੀ ਵਾੜ ਬਾਬਾ।

    ਬਿਨ ਵਜ੍ਹਾਹ ਫੋਕਾ ਬੜ੍ਹਕਿਆ ਕਿਉਂ,
    ਪੱਲੇ ਨਹੀਂ ਸੀ ਜੇ ਤਮਾਮ ਬਾਬਾ।
    ਜਿਹੜੇ ਵੜ ਗਏ ਸਿਆਸਤ ਵਿੱਚ ਕੇਰਾਂ,
    ਸਭ ਨੰਗੇ ਐ ਵਿੱਚ ਹਮਾਮ ਬਾਬਾ।

    ਰੋੜ ਜਾਂਦੇ ਐ ਖਾ ਮੋਤੀਆਂ ਨੂੰ,
    ਕਿਹੜੇ ਬਾਗ ਦੀ ਤੂੰ ਮੂਲੀ ਦੱਸ ਬਾਬਾ।
    ਤਲ਼ਾਈਆਂ ਲੇਫ਼ ਨਾ ਆਉਂਦੇ ਕੰਮ ਉਦੋਂ,
    ਪੈਂਦਾ ਵਿਆਹ ਵਿੱਚ ਜਦ ਘੜਮੱਸ ਬਾਬਾ।
    ……………..
    ਬਰਾੜ-ਭਗਤਾ ਭਾਈ ਕਾ
    604-751-1113

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!