ਮਹਿਲ ਕਲਾਂ 4 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਸਿਹਤ ਵਿਭਾਗ ਦੀ ਟੀਮ ਵੱਲੋਂ ਕਸਬਾ ਮਹਿਲ ਕਲਾਂ ਦੇ ਦੁਕਾਨਦਾਰਾਂ ਨੂੰ ਕੁਝ ਦਿਨ ਆਪਣੇ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ ਇਸ ਕਰਕੇ ਕੁਝ ਦੁਕਾਨਦਾਰਾਂ ਨੇ ਆਪਣਾ ਕਰੋਨਾ ਵਾਇਰਸ ਦਾ ਟੈਸਟ ਕਰਵਾਉਣ ਦੇ ਜਾਂਚ ਲਈ 2 ਜੁਲਾਈ ਨੂੰ ਸੈਂਪਲ ਭਰੇ ਜਾਣ ਤੋਂ ਬਾਅਦ ਦੋ ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਈ ਹੈ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਥਾਨਕ ਕਸਬੇ ਅੰਦਰ ਇੱਕ ਪ੍ਰਾਈਵੇਟ ਪੰਜਾਬ ਲੈਬਾਰਟਰੀ ਚਲਾਉਂਦੇ ਆ ਰਹੇ ਸੰਚਾਲਕ ਰਮੇਸ ਕੁਮਾਰ ਸਿੰਗਲਾ ਦੀ ਰਿਪੋਰਟ ਪਾਜ਼ਟਿਵ ਅਤੇ ਉਸ ਦੇ ਗੁਆਂਢੀ ਉਸ ਦੇ ਗੁਆਂਢ ਵਿੱਚ ਸੋਨੀ ਟੈਲੀਕਾਮ ਦੁਕਾਨ ਦੇ ਮਾਲਕ ਰਣਜੀਤ ਸਿੰਘ ਸੋਨੀ ਦੀ ਵੀ ਰਿਪੋਰਟ ਕਰੋਨਾ ਪੋਜ਼ਟਿਵ ਆਈ ਹੈ ਇਸੇ ਤਰ੍ਹਾਂ ਪਿੰਡ ਹਰਦਾਸਪੁਰਾ ਨਾਲ ਸਬੰਧਤ ਇੱਕ ਔਰਤ ਬੀਬੀ ਨਾਜਰਾ(40ਸਾਲ) ਨੂੰ ਖੰਘ ਜ਼ੁਕਾਮ ਦੇ ਲੱਛਣ ਪਾਏ ਹੋਣ ਕਾਰਨ ਆਸ਼ਾ ਵਰਕਰ ਵੱਲੋਂ ਸੀ ਐਚ ਸੀ ਹਸਪਤਾਲ ਮਹਿਲ ਕਲਾਂ ਵਿਖੇ ਰੈਫਰ ਕੀਤੀ ਗਈ ਹੈ ਉਸ ਦੀ ਰਿਪੋਰਟ ਕਰੋਨਾ ਪੋਜੇਟਿਵ ਆਈ ਹੈ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਇਲਾਜ ਲਈ ਮਾਲਵਾ ਕਾਲਜ ਵਿਖੇ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਸੈਂਪਲ ਭਰੇ ਜਾਣਗੇ ਮਾਰਕੀਟ ਦੇ ਦੋ ਵਿਅਕਤੀਆਂ ਦੀ ਪਾਜ਼ਟਿਵ ਆਉਣ ਕਾਰਨ ਦੁਕਾਨਦਾਰਾਂ ਵਿੱਚ ਹੜਕੰਪ ਮੱਚਿਆ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ,ਦੂਜੇ ਪਾਸੇ ਕਸਬਾ ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਸਾਵਧਾਨੀ ਦੇ ਤੌਰ ਤੇ ਦੁਕਾਨਦਾਰਾਂ ਤੇ ਗ੍ਰਾਹਕਾਂ ਦੀ ਸੁਰੱਖਿਆ ਲਈ 5 ਜੁਲਾਈ ਤੋਂ 9 ਜੁਲਾਈ ਤੱਕ ਸਾਰੀਆ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।